WhatsApp ਨੇ 71 ਲੱਖ ਭਾਰਤੀ ਅਕਾਊਟਸ ਨੂੰ ਕੀਤਾ ਬੈਨ
By admin / June 13, 2024 / No Comments / Punjabi News
ਗੈਜੇਟ ਡੈਸਕ : WhatsApp ਨੇ ਭਾਰਤੀ ਖਾਤਿਆਂ ‘ਤੇ ਕਾਰਵਾਈ ਕਰਦੇ ਹੋਏ 71 ਲੱਖ ਖਾਤਿਆਂ (71 lakh Accounts) ਨੂੰ ਬੈਨ ਕਰ ਦਿੱਤਾ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਖਾਤੇ ਸਾਈਬਰ ਧੋਖਾਧੜੀ ਅਤੇ ਘੁਟਾਲਿਆਂ ਨਾਲ ਸਬੰਧਤ ਹਨ, ਜਦਕਿ ਕੁਝ ਲੋਕਾਂ ਨੇ ਵਟਸਐਪ ਦੀ ਨੀਤੀ ਦੀ ਉਲੰਘਣਾ ਕੀਤੀ ਹੈ।
ਵਟਸਐਪ ਵੱਲੋਂ ਜਾਰੀ ਮਾਸਿਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਸ ਨੇ ਕਰੀਬ 71 ਲੱਖ ਭਾਰਤੀ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਇਹ ਖਾਤੇ 1 ਅਪ੍ਰੈਲ 2024 ਤੋਂ 30 ਅਪ੍ਰੈਲ 2024 ਦਰਮਿਆਨ ਬਣਾਏ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਯੂਜ਼ਰਸ ਕੰਪਨੀ ਦੀ ਪਾਲਿਸੀ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ‘ਤੇ ਵੀ ਪਾਬੰਦੀ ਲਗਾਈ ਜਾਵੇਗੀ।
ਵਟਸਐਪ ਨੇ 1 ਅਪ੍ਰੈਲ ਤੋਂ 30 ਅਪ੍ਰੈਲ 2024 ਦਰਮਿਆਨ ਕੁੱਲ 71,82,000 ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਐਪ ਨੂੰ ਅਪ੍ਰੈਲ ‘ਚ ਲਗਭਗ 10 ਹਜ਼ਾਰ ਰਿਪੋਰਟਾਂ ਮਿਲੀਆਂ ਸਨ ਕਿ ਕੁਝ ਖਾਤੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਰਿਪੋਰਟਾਂ ਦੇ ਆਧਾਰ ‘ਤੇ ਸਿਰਫ 6 ਹਜ਼ਾਰ ਖਾਤਿਆਂ ‘ਤੇ ਕਾਰਵਾਈ ਕੀਤੀ ਗਈ ਹੈ, ਜਦਕਿ ਬਾਕੀ ਇਸ ਪ੍ਰਕਿਰਿਆ ‘ਚੋਂ ਲੰਘ ਰਹੇ ਹਨ।