ਨਵੀਂ ਦਿੱਲੀ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (Union Public Service Commission),(UPSC) ਦੇ ਚੇਅਰਮੈਨ ਮਨੋਜ ਸੋਨੀ (Chairman Manoj Soni) ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਪੰਜ ਸਾਲ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਕਾਰਜਕਾਲ 2029 ‘ਚ ਖਤਮ ਹੋਣਾ ਸੀ। ਹਾਲਾਂਕਿ ਮਨੋਜ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਕਿਸੇ ਵੀ ਤਰ੍ਹਾਂ ਨਾਲ ਸਿਖਿਆਰਥੀ ਆਈ.ਏ.ਐਸ. ਪੂਜਾ ਖੇਦਕਰ ਨਾਲ ਜੁੜੇ ਵਿਵਾਦਾਂ ਅਤੇ ਦੋਸ਼ਾਂ ਨਾਲ ਸਬੰਧਤ ਨਹੀਂ ਹੈ। ਮਨੋਜ ਨੇ 28 ਜੂਨ 2017 ਨੂੰ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ 16 ਮਈ 2023 ਨੂੰ UPSC ਦੇ ਚੇਅਰਮੈਨ ਵਜੋਂ ਸਹੁੰ ਚੁੱਕੀ ਸੀ।

ਮਨੋਜ ਸੋਨੀ 2017 ਤੋਂ ਯੂ.ਪੀ.ਐਸ.ਸੀ. ਦੇ ਮੈਂਬਰ ਵਜੋਂ ਕੰਮ ਕਰ ਰਹੇ ਸਨ। 16 ਮਈ, 2023 ਨੂੰ, ਉਨ੍ਹਾਂ ਨੇ UPSC ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ। ਜਿਨ੍ਹਾਂ ਦਾ ਕਾਰਜਕਾਲ ਛੇ ਸਾਲ ਦਾ ਹੈ। 2017 ਤੋਂ ਪਹਿਲਾਂ, ਮਨੋਜ ਸੋਨੀ ਨੇ ਗੁਜਰਾਤ ਦੀਆਂ ਦੋ ਯੂਨੀਵਰਸਿਟੀਆਂ ਵਿੱਚ ਵਾਈਸ ਚਾਂਸਲਰ ਵਜੋਂ ਲਗਭਗ 15 ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ। 2005 ਵਿੱਚ, 40 ਸਾਲ ਦੀ ਉਮਰ ਵਿੱਚ, ਉਹ ਵਡੋਦਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਨਿਯੁਕਤ ਕੀਤੇ ਗਏ ਸਨ। ਉਹ ਦੇਸ਼ ਦੇ ਸਭ ਤੋਂ ਨੌਜਵਾਨ ਵਾਈਸ ਚਾਂਸਲਰ ਬਣੇ। ਮਨੋਜ ਸੋਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਮੰਨੇ ਜਾਂਦੇ ਹਨ।

Leave a Reply