November 15, 2024

UP ‘ਚ ਸੀਵਰੇਜ ਦਾ ਗੰਦਾ ਪਾਣੀ ਗੰਗਾ ‘ਚ ਡਿੱਗਣ ਕਾਰਨ ਵਿਗੜੀ ਪਾਣੀ ਦੀ ਗੁਣਵੱਤਾ

Latest UP News |Ganga Water | Punjabi Latest News

ਲਖਨਊ : ਉੱਤਰ ਪ੍ਰਦੇਸ਼ ‘ਚ ਗੰਗਾ ਦਾ ਪਾਣੀ (Ganga Water) ਦਿਨੋਂ-ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਵੱਖ-ਵੱਖ ਥਾਵਾਂ ‘ਤੇ ਸੀਵਰੇਜ ਦਾ ਗੰਦਾ ਪਾਣੀ ਗੰਗਾ ਵਿੱਚ ਡਿੱਗਣ ਕਾਰਨ ਦਰਿਆ ਦੇ ਪਾਣੀ ਦੀ ਗੁਣਵੱਤਾ ਵਿਗੜ ਰਹੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਕਿਹਾ ਕਿ ਰਾਜ ਵਿੱਚ ਹਰ ਰੋਜ਼ ਲੱਖਾਂ ਲੀਟਰ ਗੰਦਾ ਪਾਣੀ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਡਿੱਗ ਰਿਹਾ ਹੈ। ਐਨ.ਜੀ.ਟੀ. ਨੇ ਯੂ.ਪੀ ਦੇ ਮੁੱਖ ਸਕੱਤਰ ਨੂੰ ਸਥਿਤੀ ਨਾਲ ਨਜਿੱਠਣ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਫੌਰੀ ਉਪਾਵਾਂ ਦੇ ਨਾਲ ਚਾਰ ਹਫ਼ਤਿਆਂ ਦੇ ਅੰਦਰ ਹਲਫ਼ਨਾਮਾ ਦਾਖਲ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ, ਗੰਗਾ ਵਿਚ ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ ‘ਤੇ ਵਿਚਾਰ ਕਰਦੇ ਹੋਏ, ਗ੍ਰੀਨ ਬਾਡੀ ਨੇ ਯੂ.ਪੀ ਸਮੇਤ ਵੱਖ-ਵੱਖ ਰਾਜਾਂ ਤੋਂ ਪਾਲਣਾ ਰਿਪੋਰਟਾਂ ਮੰਗੀਆਂ ਸਨ।

‘ਪ੍ਰਯਾਗਰਾਜ ‘ਚ ਗੰਗਾ ਦਾ ਪਾਣੀ ਪੀਣ ਯੋਗ ਵੀ ਨਹੀਂ’
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਕਿਹਾ ਕਿ ਰਾਜ ਵਿੱਚ ਹਰ ਰੋਜ਼ ਲੱਖਾਂ ਲੀਟਰ ਗੰਦਾ ਪਾਣੀ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਡਿੱਗ ਰਿਹਾ ਹੈ। ਐਨ.ਜੀ.ਟੀ. ਨੇ ਯੂ.ਪੀ ਦੇ ਮੁੱਖ ਸਕੱਤਰ ਨੂੰ ਸਥਿਤੀ ਨਾਲ ਨਜਿੱਠਣ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਫੌਰੀ ਉਪਾਵਾਂ ਦੇ ਨਾਲ ਚਾਰ ਹਫ਼ਤਿਆਂ ਦੇ ਅੰਦਰ ਹਲਫ਼ਨਾਮਾ ਦਾਖਲ ਕਰਨ ਲਈ ਕਿਹਾ ਹੈ। ਨਾਲ ਹੀ ਮਾਮਲੇ ਦੀ ਸੁਣਵਾਈ 20 ਜਨਵਰੀ ਲਈ ਤੈਅ ਕੀਤੀ ਗਈ ਹੈ। ਪਿਛਲੀ ਸੁਣਵਾਈ ‘ਚ ਗੰਗਾ ‘ਚ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ‘ਤੇ ਵਿਚਾਰ ਕਰਦੇ ਹੋਏ ਟ੍ਰਿਬਿਊਨਲ ਨੇ ਯੂ.ਪੀ ਸਮੇਤ ਵੱਖ-ਵੱਖ ਸੂਬਿਆਂ ਤੋਂ ਪਾਲਣਾ ਰਿਪੋਰਟਾਂ ਮੰਗੀਆਂ ਸਨ। ਐਨ.ਜੀ.ਟੀ. ਦੇ ਚੇਅਰਮੈਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੀ ਬੈਂਚ ਨੇ 6 ਨਵੰਬਰ ਦੇ ਆਪਣੇ ਹੁਕਮ ਵਿੱਚ ਕਿਹਾ ਕਿ ਯੂ.ਪੀ ਦੇ ਪ੍ਰਯਾਗਰਾਜ ਵਿੱਚ ਗੰਗਾ ਦਾ ਪਾਣੀ ਹੁਣ ਪੀਣ ਯੋਗ ਨਹੀਂ ਹੈ। ਜ਼ਿਲ੍ਹੇ ਵਿੱਚ 25 ਖੁੱਲ੍ਹੇ ਨਾਲਿਆਂ ਤੋਂ ਗੰਗਾ ਨਦੀ ਵਿੱਚ ਅਤੇ 15 ਖੁੱਲ੍ਹੇ ਨਾਲਿਆਂ ਤੋਂ ਸੀਵਰੇਜ ਦਾ ਸਲੱਜ ਯਮੁਨਾ ਨਦੀ ਵਿੱਚ ਡਿੱਗ ਰਿਹਾ ਹੈ।

‘ਯੂ.ਪੀ ‘ਚ 326 ਡਰੇਨਾਂ ‘ਚੋਂ 247 ਡਰੇਨਾਂ ਦਾ ਪਾਣੀ ਟਰੀਟ ਨਹੀਂ ਹੋਇਆ’
ਇਸ ਮਾਮਲੇ ਸਬੰਧੀ ਯੂ.ਪੀ ਸਰਕਾਰ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਸੀਵਰੇਜ ਦੇ ਗੰਦੇ ਪਾਣੀ ਦੇ ਟਰੀਟਮੈਂਟ ਵਿੱਚ 128 ਮਿਲੀਅਨ ਲੀਟਰ ਪ੍ਰਤੀ ਦਿਨ (ਐਮ.ਐਲ.ਡੀ.) ਦਾ ਪਾੜਾ ਪਾਇਆ ਗਿਆ ਹੈ। ਐਨ.ਜੀ.ਟੀ. ਨੇ ਕਿਹਾ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੀ 22 ਅਕਤੂਬਰ ਦੀ ਰਿਪੋਰਟ ਵਿੱਚ ਜ਼ਿਕਰ ਕੀਤੇ ਗਏ ਯੂ.ਪੀ ਦੇ 326 ਡਰੇਨਾਂ ਵਿੱਚੋਂ 247 ਡਰੇਨਾਂ ਦੇ ਪਾਣੀ ਨੂੰ ਟ੍ਰੀਟਮੈਂਟ ਨਹੀਂ ਕੀਤਾ ਗਿਆ ਹੈ। ਇਨ੍ਹਾਂ ਖੁੱਲ੍ਹੇ ਡਰੇਨਾਂ ਵਿੱਚੋਂ 3,513.16 ਐਮ.ਐਲ.ਡੀ. ਗੰਦਾ ਪਾਣੀ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਡਿੱਗ ਰਿਹਾ ਹੈ। ਸਥਿਤੀ ‘ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ, ਟ੍ਰਿਬਿਊਨਲ ਨੇ ਰਾਜ ਦੇ ਮੁੱਖ ਸਕੱਤਰ ਨੂੰ ਹਲਫ਼ਨਾਮੇ ਵਿੱਚ ਹਰੇਕ ਡਰੇਨ ਅਤੇ ਉਨ੍ਹਾਂ ਤੋਂ ਪੈਦਾ ਹੋਏ ਸੀਵਰੇਜ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਸਤਾਵਿਤ ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਬਾਰੇ ਵਿਸਥਾਰਪੂਰਵਕ ਜਾਣਕਾਰੀ ਮੰਗੀ ਹੈ।

By admin

Related Post

Leave a Reply