November 5, 2024

TRE-3 ਦੀ ਪ੍ਰਸ਼ਨ ਪੱਤਰ ਦੇ ਲੀਕ ਹੋਣ ਦੇ ਮਾਮਲੇ ‘ਚ ਪੰਜ ਕੀਤੇ ਗ੍ਰਿਫ਼ਤਾਰ

ਪਟਨਾ: ਬਿਹਾਰ ਪੁਲਿਸ ਨੇ ਪਿਛਲੇ ਮਹੀਨੇ ਹੋਏ ਅਧਿਆਪਕ ਭਰਤੀ ਪ੍ਰੀਖਿਆ (The Teacher Recruitment Test),(ਟੀਆਰਈ)-3 ਦੇ ਪ੍ਰਸ਼ਨ ਪੱਤਰ ਦੇ ਕਥਿਤ ਲੀਕ ਹੋਣ ਦੇ ਮਾਮਲੇ ਵਿੱਚ ਮੱਧ ਪ੍ਰਦੇਸ਼ ਤੋਂ ਇੱਕ ਔਰਤ ਸਮੇਤ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਬਿਹਾਰ ਰਾਜ ਆਰਥਿਕ ਅਪਰਾਧ ਯੂਨਿਟ (ਈਓਯੂ) ਦੁਆਰਾ ਬੀਤੀ ਦੇਰ ਰਾਤ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ‘ਸਾਰੇ ਪੰਜ ਦੋਸ਼ੀਆਂ ਨੂੰ ਉਜੈਨ (ਮੱਧ ਪ੍ਰਦੇਸ਼) ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹ ਇੱਕ ਗਰੋਹ ਦਾ ਹਿੱਸਾ ਹਨ। ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਪਟਨਾ ਲਿਆਂਦਾ ਜਾਵੇਗਾ। ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਅਹਿਮ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਭਲਕੇ ਪਟਨਾ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਪੇਪਰ ਲੀਕ ਤੋਂ ਬਾਅਦ ਬਿਹਾਰ ਪਬਲਿਕ ਸਰਵਿਸ ਕਮਿਸ਼ਨ (BPSC) ਨੇ TRE-3 ਦੀ ਪ੍ਰੀਖਿਆ ਰੱਦ ਕਰ ਦਿੱਤੀ ਸੀ।

ਪ੍ਰੀਖਿਆ ਦੀ ਨਵੀਂ ਮਿਤੀ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਇਹ ਪ੍ਰੀਖਿਆ 15 ਮਾਰਚ ਨੂੰ 415 ਕੇਂਦਰਾਂ ‘ਤੇ ਲਈ ਗਈ ਸੀ। ਇਸ ਪ੍ਰੀਖਿਆ ਵਿੱਚ ਲਗਭਗ 3.75 ਲੱਖ ਉਮੀਦਵਾਰਾਂ ਨੇ ਭਾਗ ਲਿਆ ਸੀ। ਈਓਯੂ ਨੇ 16 ਮਾਰਚ ਨੂੰ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਸੀ। ਈਓਯੂ ਵੱਲੋਂ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਸ ਨੇ ਕਥਿਤ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ 266 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

By admin

Related Post

Leave a Reply