ਮੇਖ : ਜਾਣਕਾਰੀ ਭਰਪੂਰ ਅਤੇ ਚੰਗਾ ਸਾਹਿਤ ਪੜ੍ਹਨ ਵਿੱਚ ਦਿਨ ਬਤੀਤ ਹੋਵੇਗਾ। ਨਵੀਂ ਜਾਣਕਾਰੀ ਹਾਸਲ ਕਰਨ ਵਿੱਚ ਤੁਹਾਡੀ ਰੁਚੀ ਵਧੇਗੀ। ਕਿਸੇ ਲੋੜਵੰਦ ਮਿੱਤਰ ਦੀ ਮਦਦ ਕਰਨ ਨਾਲ ਤੁਹਾਨੂੰ ਆਤਮਿਕ ਸ਼ਾਂਤੀ ਮਿਲੇਗੀ। ਤੁਸੀਂ ਆਪਣੀ ਜ਼ਿੰਦਗੀ ਦੇ ਹਰ ਇਮਤਿਹਾਨ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੋਗੇ।ਕਾਰੋਬਾਰ ਵਿੱਚ ਸਖ਼ਤ ਫ਼ੈਸਲੇ ਗੰਭੀਰਤਾ ਨਾਲ ਲਓਗੇ। ਇਹ ਫ਼ੈਸਲਾ ਵੀ ਸਹੀ ਸਾਬਤ ਹੋਵੇਗਾ।ਨੌਕਰੀਪੇਸ਼ਾ ਲੋਕਾਂ ਨੂੰ ਅਫਸਰਾਂ ਤੋਂ ਪ੍ਰਸ਼ੰਸਾ ਮਿਲੇਗੀ।ਪਰਿਵਾਰਕ ਮਾਹੌਲ ਖੁਸ਼ਗਵਾਰ ਰਹੇਗਾ। ਮਨੋਰੰਜਨ ਸੰਬੰਧੀ ਕੋਈ ਪ੍ਰੋਗਰਾਮ ਵੀ ਬਣਾਇਆ ਜਾ ਸਕਦਾ ਹੈ। ਸੱਸ-ਸਹੁਰੇ ਦੇ ਨਾਲ ਸਬੰਧ ਹੋਰ ਸੁਖਾਵੇਂ ਬਣ ਜਾਣਗੇ।ਬਹੁਤ ਜ਼ਿਆਦਾ ਕੰਮ ਤੁਹਾਡੀ ਸਿਹਤ ਨੂੰ ਵੀ ਪ੍ਰਭਾਵਿਤ ਕਰੇਗਾ। ਮਾਨਸਿਕ ਅਤੇ ਸਰੀਰਕ ਥਕਾਵਟ ਰਹੇਗੀ।ਤਰਲ ਪਦਾਰਥ ਵੱਧ ਤੋਂ ਵੱਧ ਪੀਓ ਤੇ ਮੈਡੀਟੇਸ਼ਨ ਕਰੋ। ਸ਼ੁੱਭ ਰੰਗ- ਲਾਲ, ਸ਼ੁੱਭ ਨੰਬਰ- 1
ਬ੍ਰਿਖ : ਘਰ ਅਤੇ ਕਾਰੋਬਾਰ ਦੋਨੋਂ ਜਗ੍ਹਾਂ ਤੁਹਾਡਾ ਉਚਿੱਤ ਯੋਗਦਾਨ ਰਹੇਗਾ। ਤੁਹਾਡਾ ਚੰਗਾ ਵਤੀਰਾ ਤੁਹਾਨੂੰ ਸ਼ੁੱਭ-ਅਸ਼ੁੱਭ ਹਰ ਸਥਿਤੀ ਵਿੱਚ ਸਮਝਣਯੋਗ ਬਣਾਉਣ ਵਿੱਚ ਮਦਦ ਕਰੇਗਾ। ਕਿਸੇ ਵੀ ਨਜ਼ਦੀਕੀ ਮਿੱਤਰ ਦੇ ਨਾਲ ਕਿਸੇ ਖਾਸ ਵਿਸ਼ੇ ‘ਤੇ ਗੱਲਬਾਤ ਕਰਨਾ ਚੰਗਾ ਹੋਵੇਗਾ। ਕਾਰੋਬਾਰੀ ਕਾਰਜਪ੍ਰਣਾਲੀ ਬਿਹਤਰ ਹੋਵੇਗੀ ਅਤੇ ਕੁੱਝ ਵੀ ਬਦਲਾਅ ਵੀ ਨਜ਼ਰ ਆਉਣਗੇ।ਹਮੇਸ਼ਾ ਸ਼ਾਂਤੀਪੂਰਨ ਤਰੀਕੇ ਨਾਲ ਸਥਿਤੀਆਂ ਨੂੰ ਕਾਇਮ ਰੱਖੋ। ਮਸ਼ੀਨੀ ਆਦਿ ਤੋਂ ਸੰਬੰਧਤ ਕਾਰੋਬਾਰ ਸਫ਼ਲ ਹੋਣਗੇ। ਪਤੀ-ਪਤਨੀ ਆਪਸੀ ਤਾਲਮੇਲ ਨਾਲ ਘਰ ਵਿੱਚ ਸ਼ਾਂਤੀ ਦੀ ਵਿਵਸਥਾ ਬਣਾ ਕੇ ਰੱਖੋ।ਗਲਤ ਖਾਨ ਪਾਨ ਦੇ ਕਾਰਨ ਐਲਰਜ਼ੀ ਜਾਂ ਪੇਟ ਖਰਾਬ ਹੋਣ ਵਰਗੀ ਸਮੱਸਿਆ ਹੋ ਸਕਦੀ ਹੈ। ਲਾਪਰਵਾਹੀ ਨਾ ਕਰੋ। ਸ਼ੁੱਭ ਰੰਗ- ਅਸਮਾਨੀ ਨੀਲਾ, ਸ਼ੁੱਭ ਨੰਬਰ- 5
ਮਿਥੁਨ : ਅਨੁਭਵੀ ਲੋਕਾਂ ਵਿੱਚ ਵਿਚਰਨ ਦਾ ਮੌਕਾ ਮਿਲੇਗਾ ਤੇ ਕੋਈ ਚੰਗੀ ਖ਼ਬਰ ਮਿਲਣ ਦੀ ਸੰਭਾਵਨਾ ਵੀ ਹੈ।ਅੱਜ ਤੁਹਾਨੰੁ ਰੋਜ਼ਾਨਾ ਦੀ ਥਕਾਵਟ ਤੋਂ ਛੁੱਟਕਾਰਾ ਮਿਲੇਗਾ।ਕੁਝ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਉਚਿਤ ਹੱਲ ਹੋਵੇਗਾ।ਵਿਵਸਥਾ ਵਿੱਚ ਪਿਛਲੇ ਕੁਝ ਸਮੇਂ ਵਿੱਚ ਜੋ ਪਰਿਵਰਤਨ ਕੀਤਾ ਜਾਂਦਾ ਹੈ, ਇਸਦਾ ਉਚਿਤ ਨਤੀਜਾ ਪ੍ਰਾਪਤ ਹੋਵੇਗਾ।ਕਾਰਜ ਖੇਤਰ ਵਿੱਚ ਤੁਹਾਡੀ ਤਸਵੀਰ ਚੰਗੀ ਬਣ ਰਹੀ ਹੈ। ਲਾਭਦਾਇਕ ਸਥਿਤੀਆਂ ਬਣ ਰਹੀਆਂ ਹਨ। ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਦਫ਼ਤਰ ਦਾ ਮਹੌਲ ਸੁਖਦਾਈ ਹੋ ਰਿਹਾ ਹੈ। ਪ੍ਰੇਮ ਸਬੰਧਾਂ ਦੇ ਚਲਦਿਆ ਆਪਣੇ ਸਾਥੀ ਨਾਲ ਕਿਤੇ ਬਾਹਰ ਜਾਣ ਦੀ ਯੋਜਨਾ ਬਣ ਸਕਦੀ ਹੈ।ਤੁਹਾਡੇ ਪਰਿਵਾਰ ਦੇ ਮਨਾਂ ਵਿੱਚ ਜਗ੍ਹਾਂ ਬਣਾਉਣ ’ਚ ਤੁਸੀਂ ਸਫ਼ਲ ਹੋ ਸਕਦੇ ਹੋ। ਗਲਤ ਖਾਨ-ਪਾਨ ਕਾਰਨ ਪੇਟ ਖਰਾਬ ਰਹਿ ਸਕਦਾ ਹੈ। ਸ਼ੁੱਭ ਰੰਗ- ਲਾਲ, ਸ਼ੁੱਭ ਨੰਬਰ- 2
ਕਰਕ : ਅੱਜ ਤੁਹਾਡਾ ਜ਼ਿਆਦਾਤਰ ਸਮਾਂ ਬਾਹਰੀ ਕੰਮਾਂ ਵਿੱਚ ਬਤੀਤ ਹੋਵੇਗਾ। ਯਾਤਰਾ ਦਾ ਪ੍ਰੋਗਰਾਮ ਵੀ ਬਣਾਇਆ ਜਾ ਸਕਦਾ ਹੈ। ਤੁਸੀਂ ਆਪਣੇ ਕੰਮਾਂ ਨੂੰ ਪੂਰੀ ਊਰਜਾ ਨਾਲ ਪੂਰਾ ਕਰੋਂਗੇ ਅਤੇ ਸਫ਼ਲ ਵੀ ਹੋਵੋਂਗੇ।ਪੈੈਸੇ ਨਾਲ ਜੁੜਿਆ ਮਾਮਲਾ ਅੱਜ ਹੱਲ ਹੋ ਸਕਦਾ ਹੈ ਅਤੇ ਤੁਹਾਨੂੰ ਧੰਨ ਲਾਭ ਹੋ ਸਕਦਾ ਹੈ। ਘਰ ਵਿਚ ਉਲਾਸ ਦਾ ਮਾਹੋਲ ਤੁਹਾਡੇ ਤਣਾਅ ਨੂੰ ਘੱਟ ਕਰ ਦੇਵੇਗਾ।ਵਿਵਾਦਤ ਮੁੱਦਿਆਂ ਨੂੰ ਉਠਾਉਣ ਤੋਂ ਬਚੋ ਕਿਉਂਕਿ ਇਨ੍ਹਾਂ ਨਾਲ ਜਿਹੜੇ ਕੰਮ ਵਿਚ ਤੁਹਾਡੀ ਸਫਲਤਾ ਹੋਣੀ ਹੈ ਉਸ ਦੇ ਰਾਹ ਵਿਚ ਰੁਕਾਵਟ ਪਾ ਸਕਦੇ ਨੇ।ਅੱਜ ਕੋਈ ਰਿਸ਼ਤੇਦਾਰ ਅਚਾਨਕ ਤੁਹਾਡੇ ਘਰ ਰਹਿਣ ਲਈ ਆ ਸਕਦਾ ਹੈ ਪਰੰਤੂ ਇਸ ਨਾਲ ਤੁਹਾਡੀ ਖੁਦ ਦੀ ਬਣਾਈ ਯੋਜਨਾ ਵਿਚ ਗੜਬੜ ਹੋ ਸਕਦੀ ਹੈ। ਸ਼ੁੱਭ ਰੰਗ- ਲਾਲ, ਸ਼ੁੱਭ ਨੰਬਰ- 6
ਸਿੰਘ : ਤੁਹਾਡਾ ਦਿਨ ਬਹੁਤ ਵਧੀਆ ਰਹੇਗਾ।ਅੱਜ ਦੇ ਦਿਨ ਬਿਨਾਂ ਕੁੱਝ ਖਾਸ ਕੀਤੇ ਤੁਸੀਂ ਆਸਾਨੀ ਨਾਲ ਲੋਕਾਂ ਦਾ ਧਿਆਨ ਆਪਣੀ ਤਰਫ਼ ਆਕਰਸ਼ਿਤ ਕਰਨ ਵਿਚ ਕਾਮਯਾਬ ਰਹੋਂਗੇ। ਸਮਾਂ, ਕੰਮ-ਕਾਰ, ਪੈਸਾ, ਦੋਸਤ, ਪਿਆਰ, ਰਿਸ਼ਤੇਦਾਰ ਸਭ ਇਕ ਪਾਸੇ ਅਤੇ ਤੁਸੀਂ ਆਪਣੇ ਪਿਆਰ ਦੇ ਨਾਲ ਦੂਜੇ ਪਾਸੇ ਹੋੋਵੋਂਗੇ।ਜੋ ਲੋਕ ਵਿਦੇਸ਼ ਵਪਾਰ ਨਾਲ ਜੁੜੇ ਹਨ ਉਨ੍ਹਾਂ ਨੂੰ ਲੋੜੀਂਦੇ ਨਤੀਜੇ ਮਿਲਣ ਦੀ ਉਮੀਦ ਹੈ ਇਸ ਦੇ ਨਾਲ ਇਸ ਰਾਸ਼ੀ ਦੇ ਚਿੰਨ੍ਹ ਦੇ ਮਿਹਨਤਕਸ਼ ਨਿਵਾਸੀ ਅੱਜ ਕੰਮ ਦੇ ਸਥਾਨ ਆਪਣੀ ਪ੍ਰਤਿਭਾ ਦੀ ਪੂਰੀ ਵਰਤੋਂ ਕਰ ਸਕਦੇ ਹਨ। ਤੁਹਾਡੀ ਸਮੱਰਥਾ ਅਤੇ ਭਵਿੱਖ ਦੀ ਯੋਜਨਾਵਾਂ ਨੂੰ ਫਿਰ ਤੋਂ ਸੋਚਣ ਦਾ ਸਮਾਂ ਹੈ। ਅੱਜ ਤੁਸੀਂ ਆਪਣੇ ਜੀਵਨਸਾਥੀ ਨਾਲ ਖੂਬ ਟਾਈਮ ਬਤੀਤ ਕਰ ਸਕੋਂਗੇ। ਪੇਸ਼ੇਵਰ ਤੌਰ ਤੇ ਅੱਜ ਦਾ ਦਿਨ ਸਾਕਾਰਤਮਕ ਰਹੇਗਾ। ਇਸ ਦਾ ਭਰਪੂਰ ਉਪਯੋਗ ਕਰੋ। ਸ਼ੁੱਭ ਰੰਗ- ਕੇਸਰੀ, ਸ਼ੁੱਭ ਨੰਬਰ- 6
ਕੰਨਿਆ : ਅੱਜ ਕੋਈ ਚੰਗੀ ਖ਼ਬਰ ਜਾਂ ਜੀਵਨਸਾਥੀ ਪਿਆਰ ਤੋਂ ਮਿਲਿਆ ਕੋਈ ਸੰਦੇਸ਼ ਤੁਹਾਡੇ ਉਤਸ਼ਾਹ ਨੂੰ ਦੁੱਗਣਾ ਕਰ ਸਕਦਾ ਹੈ। ਕੁੱਝ ਲੋਕਾਂ ਦੇ ਲਈ ਕਾਰੋਬਾਰ ਅਤੇ ਸਿੱਖਿਆ ਲਾਭਦਾਇਕ ਹੋਵੇਗੀ।ਅੱਜ ਦੇ ਦਿਨ ਖਰੀਦਦਾਰੀ ਅਤੇ ਹੋਰ ਗਤੀਵਿਧੀਆਂ ਵਿਚ ਤੁਸੀਂ ਵਿਅਸਤ ਰਹੋਂਗੇ।ਤੁਸੀਂ ਆਪਣੇ ਕੰਮ ਵਿੱਚ ਲਗਨ ਅਤੇ ਮਿਹਨਤ ਦੇ ਅਨੁਸਾਰ ਸਹੀ ਨਤੀਜੇ ਪ੍ਰਾਪਤ ਕਰੋਗੇ। ਧਾਰਮਿਕ ਅਤੇ ਅਧਿਆਤਮਿਕ ਕੰਮਾਂ ਵਿੱਚ ਵੀ ਤੁਹਾਡਾ ਵਿਸ਼ਵਾਸ ਰਹੇਗਾ। ਜਿਸ ਨਾਲ ਮਾਨਸਿਕ ਸ਼ਾਂਤੀ ਰਹੇਗੀ ਅਤੇ ਤੁਸੀਂ ਆਪਣੇ ਨਿੱਜੀ ਕੰਮਾਂ ਵੱਲ ਉਚਿਤ ਧਿਆਨ ਦੇ ਸਕੋਂਗੇ।ਆਪਣੇੇ ਲਈ ਪੈਸਾ ਬਚਾਉਣ ਦਾ ਖਿਆਲ ਅੱਜ ਪੂਰਾ ਹੋ ਸਕਦਾ ਹੈ ਅੱਜ ਤੁਸੀਂ ਕਾਫ਼ੀ ਬਚਤ ਪਾਉਣ ਵਿਚ ਸੰਭਵ ਹੋਵੋਂਗੇ। ਸ਼ੁੱਭ ਰੰਗ- ਲਾਲ, ਸ਼ੁੱਭ ਨੰਬਰ- 8
ਤੁਲਾ : ਮਿੱਤਰਾਂ ਤੇ ਹੋਰ ਸਕੇ ਸੰਬੰਧੀਆਂ ਨਾਲ ਮੁਲਕਾਤ ਹੋਵੇਗੀ ਤੇ ਤੁਹਾਡੇ ਮਨ ਨੂੰ ਸੰਤੁਸ਼ਟੀ ਮਿਲੇਗੀ।ਅੱਜ ਕੋਈ ਚੰਗੀ ਖ਼ਬਰ ਜਾਂ ਜੀਵਨਸਾਥੀ ਪਿਆਰ ਤੋਂ ਮਿਿਲਆ ਕੋਈ ਸੰਦੇਸ਼ ਤੁਹਾਡੇ ਉਤਸ਼ਾਹ ਨੂੰ ਦੁੱਗਣਾ ਕਰ ਸਕਦਾ ਹੈ। ਕੁੱਝ ਲੋਕਾਂ ਦੇ ਲਈ ਕਾਰੋਬਾਰ ਅਤੇ ਸਿੱਖਿਆ ਲਾਭਦਾਇਕ ਹੋਵੇਗੀ। ਅੱਜ ਦੇ ਦਿਨ ਖਰੀਦਦਾਰੀ ਅਤੇ ਹੋਰ ਗਤੀਵਿਧੀਆਂ ਵਿਚ ਤੁਸੀ ਵਿਅਸਤ ਰਹੋਂਗੇ।ਅੱਜ ਦੇ ਦਿਨ ਤੁਸੀਂ ਸਭ ਦੇ ਧਿਆਨ ਦਾ ਕੇਂਦਰ ਹੋਵੋਂਗੇ ਅਤੇ ਸਫ਼ਲਤਾ ਤੁਹਾਡੀ ਪਹੁੰਚ ਵਿੱਚ ਹੋਵੇਗੀ।ਇਹ ਤੁੁਹਾਡੇ ਪੂਰੇ ਵਿਵਾਹਿਕ ਜੀਵਨ ਵਿੱਚ ਸਭ ਤੋਂ ਜ਼ਿਆਦਾ ਸਨੇਹਪੂਰਨ ਦਿਨਾਂ ਵਿੱਚੋਂ ਇਕ ਹੋ ਸਕਦਾ ਹੈ।ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਦੋਸਤਾਂ ਤੋਂ ਚੰਗੀ ਸਲਾਹ ਮਿਲੇਗੀ। ਸ਼ੁੱਭ ਰੰਗ- ਕੇਸਰੀ, ਸ਼ੁੱਭ ਨੰਬਰ- 2
ਬ੍ਰਿਸ਼ਚਕ : ਅੱਜ ਤੁਹਾਨੂੰ ਆਪਣੀ ਮਾਂ ਦੇ ਪੱਖ ਤੋਂ ਲਾਭ ਹੋਣ ਦੀ ਪੂਰੀ ਸੰਭਾਵਨਾ ਹੈ ਹੋ ਸਕਦਾ ਹੈ ਕਿ ਰਿਸ਼ਤੇਦਾਰ ਤੁਹਾਡੀ ਆਰਥਿਕ ਮਦਦ ਕਰਨ। ਤੁਹਾਡੇ ਆਕਰਸ਼ਣ ਅਤੇ ਵਿਅਕਤਿੱਤਵ ਦੇ ਜ਼ਰੀਏ ਤੁਹਾਨੂੰ ਕੁੱਝ ਨਵੇਂ ਦੋਸਤ ਮਿਲਣਗੇ। ਜੇਕਰ ਤੁਸੀਂ ਆਪਣੇੇ ਪਿਆਰ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨਾਲ ਅੱਜ ਗੱਲ ਕਰ ਸਕਦੇ ਹੋ ਹਾਲਾਂਕਿ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਉਨ੍ਹਾਂ ਦੇ ਮਨੋਭਾਵਾਂ ਨੂੰ ਜਾਣ ਲੈਣਾ ਚਾਹੀਦਾ ਹੈ। ਤੁਹਾਡੇ ਆਤਮਵਿਸ਼ਵਾਸ਼ ਵਿੱਚ ਵਾਧਾ ਹੋ ਰਿਹਾ ਹੈ ਅਤੇ ਤਰੱਕੀ ਸਾਫ ਨਜ਼ਰ ਆ ਰਹੀ ਹੈ। ਰਸਮਾਂ, ਹਵਨ, ਪੂਜਾ ਪਾਠ ਆਦਿ ਦਾ ਆਯੋਜਨ ਘਰ ਵਿੱਚ ਹੋਵੇਗਾ। ਅੱਜ ਤੁਸੀ ਆਪਣੇ ਜੀਵਨਸਾਥੀ ਨਾਲ ਕਾਫੀ ਆਤਮਿਕ ਗੱਲਾਂ ਕਰ ਸਕਦੇ ਹੋ।ਵਿਦੇਸ਼ਾਂ ਨਾਲ ਸਬੰਧਤ ਕੋਈ ਅਧੂਰਾ ਕੰਮ ਪੂਰਾ ਹੋਣ ਦੀ ਪੂਰੀ ਸੰਭਾਵਨਾ ਹੈ। ਕਿਸੇ ਮਹੱਤਵਪੂਰਨ ਵਿਅਕਤੀ ਨਾਲ ਮੁਲਾਕਾਤ ਵੀ ਲਾਭਦਾਇਕ ਰਹੇਗੀ। ਸ਼ੁੱਭ ਰੰਗ- ਗੁਲਾਬੀ, ਸ਼ੁੱਭ ਨੰਬਰ- 6
ਧਨੂੰ : ਅੱਜ ਪੈਸੇ ਦਾ ਆਉਣਾ ਤੁਹਾਨੂੰ ਕਈਂ ਮੁਸ਼ਕਿਲਾਂ ਤੋਂ ਦੂਰ ਕਰ ਸਕਦਾ ਹੈ। ਆਪਣੇ ਪਰਿਵਾਰ ਨੂੰ ਸਹੀ ਸਮਾਂ ਦਿਉ ਉਨ੍ਹਾਂ ਨੂੰ ਮਹਿਸੂਸ ਹੋਣ ਦਿਉ ਕਿ ਤੁਸੀਂ ਉਨ੍ਹਾਂ ਦਾ ਧਿਆਨ ਰੱਖਦੇ ਹੋ। ਉਨਾਂ ਨਾਲ ਚੰਗਾ ਸਮਾਂ ਬਿਤਾਉ ਅਤੇ ਸ਼ਿਕਾਇਤ ਦਾ ਮੌਕਾ ਨਾ ਦਿਉ। ਅੱਜ ਅਚਾਨਕ ਕਿਸੀ ਨਾਲ ਰੋਮਾਂਟਿਕ ਮੁਲਾਕਾਤ ਹੋ ਸਕਦੀ ਹੈ। ਤੁਹਾਡੀ ਕਾਮਯਾਬੀ ਵਿਚ ਮਹਿਲਾਵਾਂ ਅਹਿਮ ਕਿਰਦਾਰ ਨਿਭਾਉਣਗੀਆਂ ਭਾਵੇਂ ਤੁਸੀ ਕਿਸੇ ਵੀ ਵਿਭਾਗ ਵਿਚ ਕਿਉਂ ਨਾ ਹੋਵੋ। ਇਸ ਰਾਸ਼ੀ ਦੇ ਲੋਕਾਂ ਨੂੰ ਅੱਜ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਦੁਨੀਆਂ ਦੀ ਭੀੜ ਵਿਚ ਕਿਤੇ ਖੋ ਗਏ ਹੋ ਤਾਂ ਆਪਣੇ ਲਈ ਸਮਾਂ ਕੱਢੋ। ਅੱਜ ਤੁਸੀਂ ਆਪਣੇ ਜੀਵਨਸਾਥੀ ਨਾਲ ਕਾਫ਼ੀ ਆਤਮਿਕ ਗੱਲਾਂ ਕਰ ਸਕਦੇ ਹੋ।ਤੁਹਾਡੀ ਕਿਸੇ ਵਿਸ਼ੇਸ਼ ਯੋਜਨਾ ਨੂੰ ਲਾਗੂ ਕਰਨ ਲਈ ਇਹ ਅਨੁਕੂਲ ਸਮਾਂ ਹੈ।ਕਿਸੇ ਤਜ਼ਰਬੇਕਾਰ ਵਿਅਕਤੀ ਦੀ ਮਦਦ ਨਾਲ ਤੁਹਾਡੀ ਕੋਈ ਸਮੱਸਿਆ ਵੀ ਹੱਲ ਹੋ ਜਾਵੇਗੀ। ਸ਼ੁੱਭ ਰੰਗ- ਸੰਤਰੀ, ਸ਼ੁੱਭ ਨੰਬਰ- 1
ਮਕਰ : ਤੁਹਾਡਾ ਆਰਥਿਕ ਪੱਖ ਮਜ਼ਬੂਤ ਹੋਣ ਦੀ ਪੂਰੀ ਸੰਭਾਵਨਾ ਹੈ ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪੈਸਾ ਉਧਾਰ ਦਿੱਤਾ ਸੀ ਤਾਂ ਅੱਜ ਤੁਹਾਨੂੰ ਪੈਸਾ ਮਿਲਣ ਦੀ ਉਮੀਦ ਹੈ। ਤੁਹਾਡੀ ਰਹਿਮਦਿਲੀ ਅਤੇ ਸਮਝ ਨੂੰ ਪੁਰਸਕਾਰ ਮਿਲੇਗਾ। ਪਰੰਤੂ ਸਾਵਧਾਨ ਰਹੋ ਕਿਉਂ ਕਿ ਜਲਦਬਾਜ਼ੀ ਵਿਚ ਲਿਆ ਕੋਈ ਵੀ ਫ਼ੈਸਲਾ ਦਬਾਅ ਬਣਾ ਸਕਦਾ ਹੈ। ਸਾਵਧਾਨ ਰਹੋੋ ਤੁਹਾਡੇ ਨਾਲ ਕੋਈ ਛੇੜਖਾਨੀ ਕਰ ਸਕਦਾ ਹੈ। ਜੋ ਕਲਾ ਅਤੇ ਰੰਗਮੰਚ ਆਦਿ ਨਾਲ ਜੁੜੇ ਹੋਏ ਹਨ ਉਨਾਂ ਨੂੰ ਅੱਜ ਆਪਣਾ ਕੋਸ਼ਲ ਦਿਖਾਉਣ ਦੇ ਕਈਂ ਨਵੇਂ ਮੌਕੇ ਮਿਲਣਗੇ। ਜੇਕਰ ਤੁਸੀਂ ਖਰੀਦਦਾਰੀ ਕਰਨ ਜਾਵੋ ਤਾਂ ਲੋੜ ਤੋਂ ਜ਼ਿਆਦਾ ਜੇਬ ਢਿੱਲੀ ਕਰਨ ਤੋਂ ਬਚੋ।ਥੋੜੀ ਜਿਹੀ ਕੋਸ਼ਿਸ਼ ਕਰੋ ਤਾਂ ਕਿ ਇਹ ਦਿਨ ਤੁਹਾਡੇ ਵਿਵਾਹਿਕ ਜੀਵਨ ਵਿੱਚ ਸਭ ਤੋਂ ਵਿਸ਼ੇਸ਼ ਦਿਨਾਂ ਵਿਚੋਂ ਇਕ ਹੋ ਸਕੇ। ਸ਼ੁੱਭ ਰੰਗ- ਲਾਲ, ਸ਼ੁੱਭ ਨੰਬਰ- 6
ਕੁੰਭ : ਕੁੱਝ ਸਮਾਂ ਸਮਾਜਿਕ ਕੰਮਾਂ ਅਤੇ ਲੋੜਵੰਦਾਂ ਦੀ ਦੇਖਭਾਲ ਵਿੱਚ ਬਤੀਤ ਹੋਵੇਗਾ। ਇਸ ਨਾਲ ਸਮਾਜ ਵਿੱਚ ਤੁਹਾਡੀ ਵਿਸ਼ੇਸ਼ ਪਹਿਚਾਣ ਬਣੀ ਹੈ ਤੇ ਅੱਜ ਵੀ ਤੁਹਾਨੂੰ ਇਸ ਨਾਲ ਜੁੜੇ ਕੰਮਾਂ ਲਈ ਸਨਮਾਨ ਮਿਲੇਗਾ। ਸਮਾਂ ਤੁਹਾਨੂੰ ਬਹੁਤ ਮੌਕੇ ਦੇ ਰਿਹਾ ਹੈ, ਇਸ ਦਾ ਵੱਧ ਤੋਂ ਵੱਧ ਉਪਯੋਗ ਕਰੋ।ਅੱਜ, ਆਪਣੇ ਸੰਗਠਿਤ ਰੁਟੀਨ ਵਿੱਚੋਂ ਕੁੱਝ ਸਮਾਂ ਆਪਣੇ ਸ਼ੌਕ ਅਤੇ ਰੁਚੀਆਂ ਲਈ ਕੱਢੋ। ਇਸ ਨਾਲ ਤੁਸੀਂ ਤਾਜ਼ਗੀ ਮਹਿਸੂਸ ਕਰੋਗੇ। ਆਮਦਨੀ ਦੇ ਸਰੋਤ ਉਚਿਤ ਰਹਿਣਗੇ, ਇਸ ਲਈ ਕੋਈ ਵਿੱਤੀ ਸਮੱਸਿਆ ਨਹੀਂ ਹੋਵੇਗੀ। ਤੁਹਾਨੂੰ ਆਪਣੇ ਬੱਚਿਆਂ ਤੋਂ ਵੀ ਕੋਈ ਚੰਗੀ ਖ਼ਬਰ ਮਿਲੇਗੀ।ਤੁਹਾਡੇ ਮਨ ਵਿਚ ਜਲਦੀ ਪੈਸੇ ਕਮਾਉਣ ਦੀ ਇੱਛਾ ਪੈਦਾ ਹੋਵੇਗੀ।ਅੱਜ ਤੁਸੀਂ ਆਪਣੇ ਜੀਵਨਸਾਥੀ ਨਾਲ ਬਹੁਤ ਖ਼ਰਚ ਕਰ ਸਕਦੇ ਹੋ। ਪਰ ਤੁਸੀਂ ਸਮੇਂ ਦਾ ਪੂਰਾ ਫਾਇਦਾ ਉਠਾ ਸਕਦੇ ਹੋ। ਸ਼ੁੱਭ ਰੰਗ- ਪੀਲਾ, ਸ਼ੁੱਭ ਨੰਬਰ- 6
ਮੀਨ : ਘਰ ਅਤੇ ਕਾਰੋਬਾਰ ਵਿਚ ਬਰਾਬਰਤਾ ਬਣਾਈ ਰੱਖਣ ਨਾਲ ਸ਼ਾਂਤੀ ਦਾ ਮਾਹੌਲ ਬਣੇਗਾ। ਜੇਕਰ ਪੁਨਰਵਾਸ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਉਸ ‘ਤੇ ਮਹੱਤਵਪੂਰਨ ਕੰਮ ਹੋ ਸਕਦਾ ਹੈ। ਘਰ ਵਿੱਚ ਨਜ਼ਦੀਕੀ ਰਿਸ਼ਤੇਦਾਰਾਂ ਦੇ ਆਉਣ ਨਾਲ ਤਿਉਹਾਰ ਦਾ ਮਾਹੌਲ ਰਹੇਗਾ।ਰਿਸ਼ਤੇਦਾਰਾਂ ਨਾਲ ਸਹਿਯੋਗ ਵਧੇਗਾ ਅਤੇ ਦਿਮਾਗੀ ਬੋਝ ਤੋਂ ਛੁਟਕਾਰਾ ਮਿਲੇਗਾ। ਤੁਹਾਡਾ ਰੂਹ ਦਾ ਦੋਸਤ ਸਾਰਾ ਦਿਨ ਤੁਹਾਡੇ ਬਾਰੇ ਸੋਚਦਾ ਰਹੇਗਾ। ਕੱੁਝ ਲੋਕਾਂ ਦੀ ਵਿਦੇਸ਼ਾਂ ਨਾਲ ਕੋਈ ਖਾਸ ਖ਼ਬਰ ਕਾਰੋਬਾਰੀ ਪ੍ਰਸਤਾਵ ਮਿਲ ਸਕਦਾ ਹੈ।ਅੱਜ ਦਾ ਦਿਨ ਖੁਸ਼ੀਆਂ ਨਾਲ ਭਰਿਆ ਰਹੇਗਾ ਕਿਉਂ ਕਿ ਤੁਹਾਡੀ ਜੀਵਨ ਸਾਥੀ ਤੁਹਾਨੂੰ ਖੁਸ਼ੀ ਦੇਣ ਦਾ ਹਰ ਪ੍ਰਯਾਸ ਕਰੇਗਾ।ਫੈਂਸਲੇ ਲੈਂਦੇ ਸਮੇਂ ਆਪਣੇ ਅਹਮ ਨੂੰ ਵਿਚ ਨਾ ਆਉਣ ਦਿਉ। ਅਜਿਹੀਆਂ ਤਬਦੀਲੀਆਂ ਲਿਆਉ ਜੋ ਤੁਹਾਡੀ ਦਿੱਖ ਨੂੰ ਵਧਾ ਸਕਦੀਆਂ ਹਨ।ਅੱਜ ਤੁਸੀਂ ਆਪਣੇ ਜੀਵਨ ਸਾਥੀ ਨਾਲ ਮਿਲਦੀ ਜੁਲਦੀ ਭਾਵਨਾ ਮਹਿਸੂਸ ਕਰੋਂਗੇ। ਸ਼ੁੱਭ ਰੰਗ- ਹਰਾ, ਸ਼ੁੱਭ ਨੰਬਰ- 5