ਸਪੋਰਟਸ ਨਿਊਜ਼ : ਸ਼੍ਰੀਲੰਕਾ (Sri Lanka) ਨੇ ਵੀ ਭਾਰਤ ਖ਼ਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਦੀ ਕਮਾਨ ਆਲਰਾਊਂਡਰ ਚਰਿਥ ਅਸਾਲੰਕਾ ਨੂੰ ਸੌਂਪੀ ਗਈ ਹੈ।

ਅਮਰੀਕਾ ਅਤੇ ਵੈਸਟਇੰਡੀਜ਼ ‘ਚ ਟੀ-20 ਵਿਸ਼ਵ ਕੱਪ ‘ਚ ਸ਼੍ਰੀਲੰਕਾ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ 11 ਜੁਲਾਈ ਨੂੰ ਵਨਿੰਦੂ ਹਸਾਰੰਗਾ ਨੇ ਕਪਤਾਨ ਦੇ ਅਹੁਦੇ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ। ਅਜਿਹੇ ‘ਚ ਅਸਾਲੰਕਾ ‘ਤੇ ਵੱਡੀ ਜ਼ਿੰਮੇਵਾਰੀ ਹੋਵੇਗੀ। ਆਈ.ਪੀ.ਐਲ ਦੇ ਕਈ ਸਿਤਾਰੇ ਵੀ ਟੀਮ ਵਿੱਚ ਸ਼ਾਮਲ ਹਨ। ਇਨ੍ਹਾਂ ਵਿੱਚ ਮਹਿਸ਼ ਤਿਕਸ਼ਿਨਾ, ਮਥੀਸ਼ਾ ਪਥੀਰਾਨਾ, ਨੁਵਾਨ ਤੁਸ਼ਾਰਾ ਸ਼ਾਮਲ ਹਨ।

ਸ਼੍ਰੀਲੰਕਾ ਕ੍ਰਿਕਟ ਚੋਣ ਕਮੇਟੀ ਨੇ 2024 ਵਿੱਚ ਭਾਰਤ ਦੇ ਸ਼੍ਰੀਲੰਕਾ ਦੌਰੇ ਦੌਰਾਨ T20I ਸੀਰੀਜ਼ ਖੇਡਣ ਲਈ ਇੱਕ 16 ਮੈਂਬਰੀ ਟੀਮ ਦੀ ਚੋਣ ਕੀਤੀ। ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਹਰੀਨ ਫਰਨਾਂਡੋ ਨੇ ਇਸ ਟੀਮ ਨੂੰ ਪ੍ਰਵਾਨਗੀ ਦਿੱਤੀ। ਟੀ-20 ਮੈਚ 27, 28 ਅਤੇ 30 ਜੁਲਾਈ ਨੂੰ ਪੱਲੇਕੇਲੇ ਵਿੱਚ ਖੇਡੇ ਜਾਣਗੇ।

ਭਾਰਤ ਦੇ ਖ਼ਿਲਾਫ਼ ਸ਼੍ਰੀਲੰਕਾ ਦੀ 16 ਮੈਂਬਰੀ ਟੀਮ: ਚਰਿਥ ਅਸਾਲੰਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਪਰੇਰਾ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡਿਸ, ਦਿਨੇਸ਼ ਚਾਂਦੀਮਲ, ਕਾਮਿੰਡੂ ਮੈਂਡਿਸ, ਦਾਸੁਨ ਸ਼ਨਾਕਾ, ਵਨਿੰਦੂ ਹਸਾਰੰਗਾ, ਦੁਨਿਥ ਵੇਲਾਲੇਗੇ, ਮਹਿਸ਼ ਤੀਕਸ਼ਨਾ, ਚਾਮਿੰਡੂ ਵਿਕਰਮਸਿੰਘੇ, ਮਤਿਸ਼ਾ ਪਥੀਰਾਨਾ, ਨੁਵਾਨ ਤੁਸ਼ਾਰਾ, ਦੁਸ਼ਮੰਥਾ ਚਮੀਰਾ, ਬਿਨੁਰਾ ਫਰਨਾਂਡੋ।

ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ

ਭਾਰਤ ਦੀ ਟੀ-20 ਟੀਮ: ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਯਸ਼ਸਵੀ ਜੈਸਵਾਲ, ਰਿੰਕੂ ਸਿੰਘ, ਰਿਆਨ ਪਰਾਗ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਸਨਦਰ ਪਟੇਲ, ਵਾਸ਼ਿੰਗ , ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ ਅਹਿਮਦ ਅਤੇ ਮੁਹੰਮਦ ਸਿਰਾਜ।

ਭਾਰਤ ਦੀ ਵਨਡੇ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਕੇ.ਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਰਿਆਨ ਪਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ ਅਤੇ ਹਰਸ਼ਿਤ ਰਾਣਾ।

ਭਾਰਤ-ਸ਼੍ਰੀਲੰਕਾ ਸੀਰੀਜ਼ ਦੀ ਸਮਾਂ ਸੂਚੀ

27 ਜੁਲਾਈ- ਪਹਿਲਾ ਟੀ-20, ਪੱਲੇਕੇਲੇ
28 ਜੁਲਾਈ- ਦੂਜਾ ਟੀ-20, ਪੱਲੇਕੇਲੇ
30 ਜੁਲਾਈ- ਤੀਜਾ ਟੀ-20, ਪੱਲੇਕੇਲੇ
2 ਅਗਸਤ- ਪਹਿਲਾ ਵਨਡੇ, ਕੋਲੰਬੋ
4 ਅਗਸਤ- ਦੂਜਾ ਵਨਡੇ, ਕੋਲੰਬੋ
7 ਅਗਸਤ- ਤੀਜਾ ਵਨਡੇ, ਕੋਲੰਬੋ

Leave a Reply