ਸਪੋਰਟਸ ਨਿਊਜ਼ : ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (Indian team opener Abhishek Sharma) ਐਤਵਾਰ ਨੂੰ ਜ਼ਿੰਬਾਬਵੇ ਦੇ ਨਾਲ ਦੂਜੇ ਟੀ-20 ਮੈਚ ‘ਚ ਲਗਾਤਾਰ ਤਿੰਨ ਛੱਕੇ ਲਗਾ ਕੇ ਆਪਣਾ ਸੈਂਕੜਾ ਪੂਰਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਿਕਾਰਡਾਂ ਦੀ ਝੜੀ ਲਾ ਦਿੱਤੀ ਹੈ।

ਖੇਡੇ ਗਏ ਇਸ ਮੈਚ ‘ਚ ਅਭਿਸ਼ੇਕ ਸ਼ਰਮਾ ਲਗਾਤਾਰ ਤਿੰਨ ਛੱਕੇ ਲਗਾ ਕੇ ਆਪਣਾ ਸੈਂਕੜਾ ਪੂਰਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਸਾਲ 2023 ‘ਚ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਮੈਚ ‘ਚ ਲਗਾਤਾਰ ਤਿੰਨ ਛੱਕੇ ਲਗਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ ਸੀ। ਅਭਿਸ਼ੇਕ ਨੇ 46 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ, ਜੋ ਟੀ-20 ਵਿੱਚ ਕਿਸੇ ਭਾਰਤੀ ਖਿਡਾਰੀ ਦਾ ਸਾਂਝਾ ਤੀਜਾ ਸਭ ਤੋਂ ਤੇਜ਼ ਸੈਂਕੜਾ ਹੈ। ਇਸ ਮਾਮਲੇ ਵਿੱਚ ਰੋਹਿਤ ਸ਼ਰਮਾ 35 ਗੇਂਦਾਂ ‘ਚ ਸੈਂਕੜਾ ਬਣਾ ਕੇ ਪਹਿਲੇ ਸਥਾਨ ‘ਤੇ ਹੈ। ਉਨ੍ਹਾਂ ਨੇ 2017 ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ ਅਤੇ ਦੂਜੇ ਸਥਾਨ ’ਤੇ ਸੂਰਿਆਕੁਮਾਰ ਯਾਦਵ ਸਨ, ਜਿਨ੍ਹਾਂ ਨੇ ਸ੍ਰੀਲੰਕਾ ਖ਼ਿਲਾਫ਼ 45 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ ਸੀ। ਇਸ ਤੋਂ ਇਲਾਵਾ ਕੇਐੱਲ ਰਾਹੁਲ ਨੇ ਵੀ 2016 ‘ਚ ਵੈਸਟਇੰਡੀਜ਼ ਖ਼ਿਲਾਫ਼ 46 ਗੇਂਦਾਂ ‘ਚ ਸੈਂਕੜਾ ਲਗਾਇਆ ਸੀ।

ਅਭਿਸ਼ੇਕ ਜ਼ਿੰਬਾਬਵੇ ਦੇ ਖ਼ਿਲਾਫ਼ ਟੀ-20 ਮੈਚ ‘ਚ ਸੈਂਕੜਾ ਲਗਾਉਣ ਵਾਲੇ ਤੀਜੇ ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਸਾਲ 2018 ‘ਚ ਐਰਨ ਫਿਚ ਨੇ ਜ਼ਿੰਬਾਬਵੇ ਖ਼ਿਲਾਫ਼ 172 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸੀ। ਉਨ੍ਹਾਂ ਤੋਂ ਇਲਾਵਾ ਸਟੀਵਨ ਟੇਲਰ ਨੇ ਸਾਲ 2022 ‘ਚ ਜ਼ਿੰਬਾਬਵੇ ਖ਼ਿਲਾਫ਼ 101 ਦੌੜਾਂ ਬਣਾਈਆਂ ਸਨ। ਹਰਾਰੇ ਵਿੱਚ ਅੱਜ ਦੇ ਟੀ-20 ਮੈਚ ਵਿੱਚ ਭਾਰਤ ਦਾ 234 ਦੌੜਾਂ ਦਾ ਸਕੋਰ ਜ਼ਿੰਬਾਬਵੇ ਖ਼ਿਲਾਫ਼ ਕਿਸੇ ਵੀ ਪੁਰਸ਼ ਟੀਮ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਸਾਲ 2018 ‘ਚ ਆਸਟ੍ਰੇਲੀਆ ਨੇ ਹਰਾਰੇ ‘ਚ ਜ਼ਿੰਬਾਬਵੇ ਖ਼ਿਲਾਫ਼ 229 ਦੌੜਾਂ ਬਣਾਈਆਂ ਸਨ। ਇਹ ਜ਼ਿੰਬਾਬਵੇ ਵਿੱਚ ਕਿਸੇ ਵੀ ਟੀ-20 ਟੀਮ ਵੱਲੋਂ ਬਣਾਇਆ ਗਿਆ ਦੂਜਾ ਸਭ ਤੋਂ ਵੱਡਾ ਸਕੋਰ ਹੈ। ਭਾਰਤ ਨੇ ਆਖਰੀ 10 ਓਵਰਾਂ ਵਿੱਚ ਕੁੱਲ 161 ਦੌੜਾਂ ਬਣਾਈਆਂ।ਇਹ ਕਿਸੇ ਵੀ ਟੀ-20 ਪਾਰੀ ਦੇ ਆਖਰੀ 10 ਓਵਰਾਂ ਵਿੱਚ ਤੀਜਾ ਸਭ ਤੋਂ ਵੱਡਾ ਸਕੋਰ ਹੈ।

ਅਭਿਸ਼ੇਕ ਨੇ ਅੱਜ ਦੇ ਮੈਚ ਵਿੱਚ ਸਪਿੰਨਰਾਂ ਖ਼ਿਲਾਫ਼ ਕੁੱਲ 65 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਭਿਸ਼ੇਕ ਦਾ ਨਾਂ ਸਪਿਨਰਾਂ ਦੇ ਖ਼ਿਲਾਫ਼ ਇੱਕ ਟੀ-20 ਮੈਚ ਵਿੱਚ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਿੱਚ ਪਹਿਲੇ ਸਥਾਨ ‘ਤੇ ਆ ਗਿਆ ਹੈ। ਇਸ ਤੋਂ ਪਹਿਲਾਂ 2012 ‘ਚ ਯੁਵਰਾਜ ਸਿੰਘ ਨੇ ਪਾਕਿਸਤਾਨ ਦੇ ਸਪਿਨਰਾਂ ਖ਼ਿਲਾਫ਼ 57 ਦੌੜਾਂ ਬਣਾਈਆਂ ਸਨ। ਅਭਿਸ਼ੇਕ ਦੁਆਰਾ ਆਪਣੀ ਦੂਜੀ ਅੰਤਰਰਾਸ਼ਟਰੀ ਪਾਰੀ ਵਿੱਚ ਲਗਾਏ ਸੈਂਕੜੇ ਨੇ ਕਿਸੇ ਵੀ ਪੂਰੇ ਮੈਂਬਰ ਦੇਸ਼ ਦੇ ਖਿਡਾਰੀ ਦੁਆਰਾ ਘੱਟੋ-ਘੱਟ ਪਾਰੀਆਂ ਵਿੱਚ ਆਪਣਾ ਪਹਿਲਾ ਟੀ-20 ਸੈਂਕੜਾ ਬਣਾਉਣ ਦੇ ਮਾਮਲੇ ਵਿੱਚ ਅਭਿਸ਼ੇਕ ਨੂੰ ਸੰਯੁਕਤ ਰੂਪ ਵਿੱਚ ਪਹਿਲਾ ਸਥਾਨ ਦਿੱਤਾ ਗਿਆ ਹੈ।

Leave a Reply