ਪੰਜਾਬ : ਪੰਜਾਬ ਸਰਕਾਰ ਦੀ ਜਲ ਸਰੋਤ ਵਿਭਾਗ ਸਿੰਚਾਈ ਕਰਮਚਾਰੀ 1- ਸ਼ਾਖਾ (Water Resources Department Irrigation Employees 1- Branch) ਨੇ ਹੁਕਮ ਜਾਰੀ ਕੀਤੇ ਹਨ। ਜਲ ਸਰੋਤ ਵਿਭਾਗ ਵਿੱਚ ਕੰਮ ਕਰਦੇ ਦੋ ਕਾਰਜਕਾਰੀ ਇੰਜਨੀਅਰਾਂ ਨੂੰ ਵਾਧੂ ਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜੋ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਦੱਸ ਦਈਏ ਕਿ ਇਹ ਹੁਕਮ ਜਲ ਸਰੋਤ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਜਾਰੀ ਕੀਤੇ ਗਏ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਿਸ਼ਵਪਾਲ ਗੋਇਲ ਕਾਰਜਕਾਰੀ ਇੰਜੀਨੀਅਰ ਨੂੰ ਕੰਢੀ ਕੈਨਾਲ-2 ਅਤੇ ਗਰਾਊਂਡ ਵਾਟਰ ਡਿਵੀਜ਼ਨ ਹੁਸ਼ਿਆਰਪੁਰ ਵਿਖੇ ਤਾਇਨਾਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਡਰੇਨੇਜ ਕਮ ਮਾਈਨਿੰਗ ਡਿਵੀਜ਼ਨ ਸ੍ਰੀ ਆਨੰਦਪੁਰ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਜਦੋਂ ਕਿ ਗੁਰਤੇਜ ਸਿੰਘ ਕਾਰਜਕਾਰੀ ਇੰਜੀਨੀਅਰ ਨੂੰ ਡਾਇਰੈਕਟਰ ਲਿਫਟ ਇਰੀਗੇਸ਼ਨ ਐਂਡ ਡੈਮੇਜ ਚੰਡੀਗੜ੍ਹ ਡਰੇਨੇਜ ਕਮ ਮਾਈਨਿੰਗ ਡਿਵੀਜ਼ਨ ਰੂਪਨਗਰ ਦੇ ਦਫ਼ਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਹ ਹੁਕਮ ਹਰਸ਼ਾਂਤ ਇੰਜੀਨੀਅਰ ਦੀ ਛੁੱਟੀ ਦੇ ਸਮੇਂ ਤੱਕ ਲਾਗੂ ਰਹੇਗਾ।