Advertisement

PSEB ਤੇ CBSE ਬਾਰਵੀਂ ਦੇ ਨਤੀਜਿਆਂ ‘ਚ ਵਿਦਿਆਰਥੀਆਂ ਨੇ ਮਾਰੀ ਬਾਜੀ : ਡਾ. ਗਗਨਪ੍ਰੀਤ ਕੌਰ

ਪਟਿਆਲਾ : ਦੱਸਣ ਯੋਗ ਹੈ ਕਿ ਬੀਤੇ ਦਿਨੀ PSEB ਤੇ CBSE ਬਾਰਵੀ ਜਮਾਤ ਦੀ ਬੋਰਡ ਪ੍ਰੀਖਿਆ 2025 ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਵਿਚ ਸ਼ਹਿਰ ਦੇ ਰਾਘੋ ਮਾਜਰਾ ਵਿਖੇ ਸਥਿਤ ਇਕ ਨਾਮੀ ਇੰਸਟੀਚਿਊਟ ਸਕਸੈਸ ਪੁਆਇੰਟ ਦੇ ਵਿਦਿਆਰਥੀਆ ਨੇ ਬਾਜ਼ੀ ਮਾਰੀ ਹੈਂ। ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਇੰਸਟੀਚਿਊਟ ਦਾ ਨਤੀਜਾ 100 ਫੀਸਦੀ ਰਿਹਾ ਜਿਸ ‘ਚ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਵਿਦਿਆਰਥੀਆ ਨੇ ਸਾਇਸ ਅਤੇ ਕਾਮਰਸ ਗਰੁੱਪ ਵਿੱਚ ਬਹੁਤ ਹੀ ਚੰਗਾ ਪ੍ਰਦਰਸ਼ਨ ਕੀਤਾ ਹੈ। ਪੀਐਸਸੀਬੀ ਦੇ ਨਤੀਜਿਆਂ ਵਿੱਚ ਸਾਇੰਸ ਗਰੁੱਪ ਵਿੱਚ ਵਿਦਿਆਰਥਣ ਅੰਸ਼ਦੀਪ ਕੌਰ ਨੇ 95 ਫੀਸਦੀ, ਦੀਕਸ਼ਾ ਨੇ 95 ਫੀਸਦੀ ਕ੍ਰਿਸ਼ ਨੇ 93 ਫੀਸਦੀ, ਦੀਕਸ਼ਾ ਨੇ 91 ਫੀਸਦੀ, ਵੰਸ਼ ਨੇ 84 ਫੀਸਦੀ, ਦੀਪਕ ਨੇ 81 ਫੀਸਦੀ, ਵੰਸ਼ਪ੍ਰੀਤ ਨੇ 72 ਫੀਸਦੀ,ਕਮਰਸ ਵਿੱਚ ਸਾਨੀਆ ਨੇ 75 ਫੀਸਦੀ ਅਤੇ ਨਵਜੋਤ ਸਿੰਘ ਨੇ 67 ਫੀਸਦੀ ਅੰਕ ਪ੍ਰਾਪਤ ਕੀਤੇ ਹਨ । ਇਥੇ ਹੀ ਸੀਬੀਐਸਈ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਸਾਇੰਸ ਗਰੁੱਪ ਵਿੱਚ ਪ੍ਰਣਵ ਗੋਇਲ ਨੇ 92 ਫੀਸਦੀ, ਅਰਨਵ ਸਿੰਗਲਾ ਨੇ 87 ਫੀਸਦੀ ਅਤੇ ਮਾਨਸੀ ਨੇ 86 ਫੀਸਦੀ ਅੰਕ ਪ੍ਰਾਪਤ ਕੀਤੇ।

ਵਿਦਿਆਰਥਣ ਅੰਸ਼ਦੀਪ ਕੌਰ ਨਾਲ ਗੱਲ ਬਾਤ ਦੌਰਾਨ ਉਸਨੇ ਦੱਸਿਆ ਕਿ ਹੁਣ ਤੱਕ ਦੀ ਪੜਾਈ ਦਾ ਸਿਹਰਾ ਓਹ ਆਪਣੀ ਮਾਸੀ ਡਾ ਗਗਨਪ੍ਰੀਤ ਕੌਰ ਅਤੇ ਆਪਣੇ ਮਾਤਾ ਹਰਪ੍ਰੀਤ ਕੌਰ ਅਤੇ ਪਿਤਾ ਦਮਨਦੀਪ ਸਿੰਘ ਦੇ ਨਾਲ ਨਾਲ ਆਪਣੇ ਸਕੂਲ ਦੇ ਅਧਿਆਪਕ ਸਾਹਿਬਾਨ ਬਬੀਤਾ ਗੋਇਲ ਅਤੇ ਦਿਨੇਸ਼ ਕੁਮਾਰ ਨੂੰ ਦਿੰਦੀ ਹੈਂ। ਜਿਨ੍ਹਾਂ ਨੇ ਹਮੇਸ਼ਾ ਉਸਨੂੰ ਪੜਾਈ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਸਰਕਾਰੀ ਵਿਕਟੋਰੀਆ ਸਕੂਲ ਦੇ ਵਿੱਚ ਪੜ ਕੇ ਉਸਨੇ ਇਹ ਮੁਕਾਮ ਹਾਸਿਲ ਕੀਤਾ ਜਿਸ ਵਿੱਚ ਦਿਨ ਰਾਤ ਗਗਨਪ੍ਰੀਤ ਕੌਰ ਵਲੋ ਉਸਦੀ ਮੇਹਨਤ ਨੂੰ ਰੰਗਤ ਦਿੱਤੀ ਗਈ ।ਉਚੇਰੀ ਵਿਦਿਆ ਦੇ ਲਈ ਅੰਸ਼ਦੀਪ ਹੁਣ ਆਸਟਰੇਲੀਆ ਦੀ ਡਾਇਕਨ ਯੂਨੀਵਰਸਿਟੀ ਵਿਖੇ ਦਾਖਲਾ ਲਵੇਗੀ ਜਿੱਥੋਂ ਦੀ ਪੜ੍ਹ ਕੇ ਉਹ ਉੱਚ ਕੋਟੀ ਦੀ ਸੋਫਟਵੇਅਰ ਇੰਜੀਨੀਅਰ ਬਣਨਾ ਚਾਹੁੰਦੀ ਹੈ।

ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਗਗਨਪ੍ਰੀਤ ਕੌਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਵਿਸ਼ੇਸ਼ ਤਕਨੀਕ ਦੇ ਨਾਲ ਬਹੁਤ ਹੀ ਸੁਲਝੇ ਹੋਏ ਢੰਗਾਂ ਨਾਲ ਵਿਦਿਆਰਥੀਆਂ ਨੂੰ ਸਾਇੰਸ ਵਿਸ਼ਿਆਂ ਦੀ ਖਾਸ ਕਰਕੇ ਫਿਜਿਕਸ, ਕੈਮਿਸਟਰੀ ਅਤੇ ਗਣਿਤ ਦੀ ਤਿਆਰੀ ਕਰਵਾਈ ਜਾਂਦੀ ਹੈ ਜਿਸ ਦੀ ਮਿਹਨਤ ਸਦਕਾ ਅੱਜ ਇਹ ਨਤੀਜੇ ਪਾਏ ਗਏ ।ਅੱਗੇ ਵੀ ਉਹਨਾਂ ਨੇ ਵਿਦਿਆਰਥੀਆਂ ਦੇ ਭਵਿੱਖ ਲਈ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

The post PSEB ਤੇ CBSE ਬਾਰਵੀਂ ਦੇ ਨਤੀਜਿਆਂ ‘ਚ ਵਿਦਿਆਰਥੀਆਂ ਨੇ ਮਾਰੀ ਬਾਜੀ : ਡਾ. ਗਗਨਪ੍ਰੀਤ ਕੌਰ appeared first on TimeTv.

Leave a Reply

Your email address will not be published. Required fields are marked *