ਮੱਧ ਪ੍ਰਦੇਸ਼ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਇੱਕ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦਿਆਂ ਬੀਤੀ ਦੇਰ ਸ਼ਾਮ ਮੱਧ ਪ੍ਰਦੇਸ਼ ਦੇ ਜਬਲਪੁਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ  (Prime Minister Narendra Modi) ਦੁਆਰਾ ਰੋਡ ਸ਼ੋਅ ਕੀਤਾ ਗਿਆ ਗਿਆ। ਜਿਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਜ਼ੂਦ ਸਨ ਤੇ ਮੋਦੀ ਦਾ ਸਵਗਤ ਕਰਨ ਲਈ ਲਈ ਸੜਕ ਕਿਨਾਰੇ ਖੜ੍ਹੇ ਸਨ ਤਾਂ ਅਚਾਨਕ ਕੁੱਝ ਲੋਕ ਸਟੇਜ ਤੋਂ ਡਿੱਗ ਗਏ, ਜਿਸ ‘ਚ ਚਾਰ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਸਥਾਨਕ ਵਿਧਾਇਕ ਰਾਕੇਸ਼ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਪੋਸਟ ਕੀਤਾ ਕਿ ਅੱਜ ਜਬਲਪੁਰ ‘ਚ ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਦੇਖਣ ਲਈ ਇਕੱਠੇ ਹੋਏ ਲੋਕਾਂ ਦੀ ਭੀੜ ਨੇ ਕੁੱਝ ਸਟੇਜਾਂ ‘ਤੇ ਭੀੜ-ਭੜੱਕੇ ਵਾਲੀ ਸਥਿਤੀ ਪੈਦਾ ਕਰ ਦਿੱਤੀ, ਜਿਸ ਕਾਰਨ ਕੁੱਝ ਲੋਕ ਸਟੇਜ ਤੋਂ ਹੇਠਾਂ ਡਿੱਗ ਗਏ। ਹਾਲਾਂਕਿ ਰੋਡ ਸ਼ੋਅ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸੰਵੇਦਨਸ਼ੀਲਤਾ ਨੂੰ ਮਹਿਸੂਸ ਕੀਤਾ। ਜਦੋਂ ਉਨ੍ਹਾਂ ਨੇ ਕਿਹਾ, ‘ਤੁਰੰਤ ਜਾ ਕੇ ਦੇਖੋ ਕਿ ਕਿਸੇ ਨੂੰ ਜਿਆਦਾ ਸੱਟ ਤਾਂ ਨਹੀਂ ਲੱਗੀ’

ਇਹ ਕਹਿੰਦੇ ਹੋਏ ਮੋਦੀ ਦੇ ਮਨ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਭਾਵ ਦੇਸ਼ ਵਾਸੀਆਂ ਲਈ ਜੋ ਭਾਵਨਾਵਾਂ ਦਿਖਾਈ ਦਿੱਤੀਆਂ ਸਨ, ਉਹ ਪਰਿਵਾਰ ਦੇ ਮੁੱਖੀ ਦੀਆਂ ਸਨ। ਰਾਕੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਬਲਪੁਰ ਦੇ ਭੰਡਾਰੀ ਹਸਪਤਾਲ ਦਾ ਦੌਰਾ ਕਰਕੇ ਸਾਰਿਆਂ ਦਾ ਹਾਲ-ਚਾਲ ਪੁੱਛਿਆ। ਲਗਭਗ ਹਰ ਕੋਈ ਸਿਹਤਮੰਦ ਹੈ ਤੇ ਕਿਸੇ ਵੀ ਵਿਅਕਤੀ ਨੂੰ ਗੰਭੀਰ ਸੱਟ ਨਹੀਂ ਲੱਗੀ। ਚਾਰ ਲੋਕਾਂ ਨੂੰ ਕੁੱਝ ਸੱਟਾਂ ਲੱਗੀਆਂ ਹਨ। ਬਾਕੀ ਸਾਰਿਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਰੋਡ ਸ਼ੋਅ ਦੌਰਾਨ ਜ਼ਖਮੀ ਹੋਏ ਲੋਕਾਂ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਨੂੰ ਦੋ ਵਾਰ ਫੋਨ ਕੀਤਾ ਅਤੇ ਜ਼ਖਮੀਆਂ ਦੇ ਇਲਾਜ ਲਈ ਸਾਰੀਆਂ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਣ ਦੇ ਆਦੇਸ਼ ਦਿੱਤੇ।

Leave a Reply