ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਪੱਛਮੀ ਬੰਗਾਲ ‘ਚ ਲੋਕ ਸਭਾ ਚੋਣਾਂ (The Lok Sabha Elections) ਦੇ ਪ੍ਰਚਾਰ ਲਈ ਬੀਤੀ ਰਾਤ ਕੋਲਕਾਤਾ ਪਹੁੰਚੇ ਅਤੇ ਅੱਜ ਸੂਬੇ ‘ਚ ਚਾਰ ਰੈਲੀਆਂ ਨੂੰ ਸੰਬੋਧਨ ਕਰਨਗੇ। ਮੋਦੀ ਝਾਰਖੰਡ ਤੋਂ ਇੱਥੇ ਪਹੁੰਚੇ ਅਤੇ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਸਖਤ ਸੁਰੱਖਿਆ ਵਿਚਕਾਰ ਸੜਕ ਮਾਰਗ ਰਾਹੀਂ ਰਾਜ ਭਵਨ ਗਏ।
ਉਹ ਅੱਜ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ, ਹਾਵੜਾ ਦੇ ਪੰਚਲਾ ਅਤੇ ਹੁਗਲੀ ਜ਼ਿਲ੍ਹੇ ਦੇ ਚਿਨਸੂਰਾ ਅਤੇ ਪੁਰਸੁਰਾ ‘ਚ ਚੋਣ ਰੈਲੀਆਂ ਨੂੰ ਸੰਬੋਧਿਤ ਕਰਨਗੇ। ਰਾਜ ਭਵਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਰਾਜਪਾਲ ਸੀ.ਵੀ ਆਨੰਦ ਬੋਸ ਨੇ ਕੀਤਾ। ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ ਮੋਦੀ ਕੋਲਕਾਤਾ ਦਾ ਦੌਰਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਉਹ 2 ਮਈ ਨੂੰ ਕੋਲਕਾਤਾ ਪਹੁੰਚੇ ਸਨ ਅਤੇ ਰਾਜ ਭਵਨ ‘ਚ ਰਾਤ ਬਿਤਾਉਣ ਤੋਂ ਬਾਅਦ ਉਨ੍ਹਾਂ ਅਗਲੇ ਦਿਨ ਕ੍ਰਿਸ਼ਨਾਨਗਰ, ਪੂਰਬਾ ਬਰਧਮਾਨ ਅਤੇ ਬੋਲਪੁਰ ਲੋਕ ਸਭਾ ਹਲਕਿਆਂ ‘ਚ ਰੈਲੀਆਂ ਨੂੰ ਸੰਬੋਧਨ ਕੀਤਾ ਸੀ।