ਧਨਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੱਜ ਧਨਬਾਦ ਦੇ ਬਰਵਾਅਡਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਹੈ।ਪੀ.ਐਮ ਮੋਦੀ ਨੇ ਸਾਬਕਾ ਸੀ.ਐਮ ਹੇਮੰਤ ਸੋਰੇਨ (Former CM Hemant Soren) ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਇੱਥੇ ਲਗਾਏ ਜਾ ਰਹੇ ਨਾਅਰਿਆਂ ਦੀ ਗੂੰਜ ਜੇਲ੍ਹ ਤੱਕ ਪੁੱਜਣੀ ਚਾਹੀਦੀ ਹੈ।
ਜੇਲ੍ਹਾਂ ਵਿੱਚ ਵੀ ਸੁਣਾਈ ਦੇਵੇ ਭਾਰਤ ਮਾਤਾ ਦੀ ਗੂੰਜ
ਦਰਅਸਲ, ਰੈਲੀ ਦੀ ਸਮਾਪਤੀ ‘ਤੇ ਪੀ.ਐਮ ਮੋਦੀ ਨੇ ਲੋਕਾਂ ਤੋਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਵਾਏ ਫਿਰ ਪੀ.ਐਮ ਮੋਦੀ ਨੇ ਕਿਹਾ ਕਿ ਤੁਸੀਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਇੰਨੇ ਜ਼ੋਰ ਨਾਲ ਲਗਾਓ ਕਿ ਇਸ ਦੀ ਗੂੰਜ ਜੇਲ੍ਹਾਂ ਵਿੱਚ ਵੀ ਸੁਣਾਈ ਦੇ ਸਕੇ। ਹਾਲਾਂਕਿ ਪੀ.ਐਮ ਮੋਦੀ ਨੇ ਹੇਮੰਤ ਸੋਰੇਨ ਦਾ ਨਾਮ ਨਹੀਂ ਲਿਆ ਪਰ ਇਹ ਸਾਫ਼ ਹੈ ਕਿ ਜੇਲ੍ਹਾਂ ਤੱਕ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਦੀ ਗੂੰਜ ਕਿਸਨੂੰ ਸੁਣਾਉਣ ਦੀ ਗੱਲ ਪ੍ਰਧਾਨ ਮੰਤਰੀ ਮੋਦੀ ਨੇ ਕਹੀ ਹੈ ।
ਜੇ.ਐੱਮ.ਐੱਮ ਦਾ ਮਤਲਬ ਹੈ ‘ਭੋਜਨ ਖਾਓ’।
ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨੇ ਜੇ.ਐੱਮ.ਐੱਮ ਪਾਰਟੀ ਅਤੇ ਕਾਂਗਰਸ ‘ਤੇ ਵੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ, ”ਝਾਰਖੰਡ ‘ਚ ਤੇਜ਼ੀ ਨਾਲ ਵਿਕਾਸ ਲਈ ਜ਼ਰੂਰੀ ਹੈ ਕਿ ਇੱਥੇ ਕਾਨੂੰਨ ਵਿਵਸਥਾ ਵਧੀਆ ਹੋਵੇ, ਸ਼ਾਸਨ ਅਤੇ ਪ੍ਰਸ਼ਾਸਨ ਇਮਾਨਦਾਰ ਹੋਵੇ ਪਰ ਜਦੋਂ ਤੋਂ ਇੱਥੇ ਜੇ.ਐੱਮ.ਐੱਮ ਅਤੇ ਕਾਂਗਰਸ ਦੀਆਂ ਵੰਸ਼ਵਾਦੀ, ਭ੍ਰਿਸ਼ਟ ਅਤੇ ਤੁਸ਼ਟੀਕਰਨ ਵਾਲੀਆਂ ਸਰਕਾਰਾਂ ਬਣੀਆਂ ਹਨ, ਉਦੋ ਤੋਂ ਸਥਿਤੀ ਬਹੁਤ ਵਿਗੜ ਗਈ ਹੈ ।ਜੇ.ਐਮ.ਐਮ ਦਾ ਅਰਥ ਹੈ ‘ਭੋਜਨ ਖਾਓ’।” ਪ੍ਰਧਾਨ ਮੰਤਰੀ ਨੇ ਕਿਹਾ, “ਇੱਥੇ ਜੇ.ਐਮ.ਐਮ ਅਤੇ ਕਾਂਗਰਸ ਦੇ ਨੇਤਾਵਾਂ ਕੋਲ ਸਿਰਫ ਇੱਕ ਕੰਮ ਬਚਿਆ ਹੈ, ਆਪਣਾ ਖਜ਼ਾਨਾ ਭਰਨਾ। ਝਾਰਖੰਡ ਦੇ ਲੋਕਾਂ ਨੂੰ ਲੁੱਟ ਕੇ, ਤੁਹਾਡੀ ਮਿਹਨਤ ਦੀ ਕਮਾਈ ਲੁੱਟ ਕੇ, ਇਨ੍ਹਾਂ ਲੋਕਾਂ ਨੇ ਆਪਣੇ ਲਈ ਬੇਨਾਮੀ ਜਾਇਦਾਦਾਂ ਦੇ ਪਹਾੜ ਖੜ੍ਹੇ ਕਰ ਲਏ ਹਨ।”