ਉੱਤਰ ਪ੍ਰਦੇਸ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਤੀਜੇ ਪੜਾਅ ਅਧੀਨ ਆਉਂਦੀਆਂ 10 ਲੋਕ ਸਭਾ ਸੀਟਾਂ ਦੇ ਸਾਰੇ 22,648 ਬੂਥਾਂ ‘ਤੇ ਬੁੱਧਵਾਰ ਯਾਨੀ ਅੱਜ ‘ਨਮੋ ਐਪ’ ਰਾਹੀਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਇਸ ਮੌਕੇ ਉਹ ਕੁਝ ਬੂਥ ਪ੍ਰਧਾਨਾਂ ਨਾਲ ਵੀ ਗੱਲਬਾਤ ਕਰਨਗੇ।
‘ਨਮੋ ਐਪ’ ਰਾਹੀਂ ਦੁਪਹਿਰ 1 ਵਜੇ ਵਰਕਰਾਂ ਨਾਲ ਜੁੜਨਗੇ ਪ੍ਰਧਾਨ ਮੰਤਰੀ ਮੋਦੀ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੰਜੇ ਰਾਏ ਦੇ ਹਵਾਲੇ ਨਾਲ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਤੀਜੇ ਪੜਾਅ ‘ਚ ਸੰਭਲ, ਬਦਾਯੂੰ, ਬਰੇਲੀ, ਅਮਲਾ, ਏਟਾ, ਹਾਥਰਸ, ਆਗਰਾ, ਫਤਿਹਪੁਰ ਸੀਕਰੀ, ਫ਼ਿਰੋਜ਼ਾਬਾਦ ਅਤੇ ਮੈਨਪੁਰੀ ਲੋਕ ਸਭਾ ਸੀਟਾਂ ‘ਤੇ 22,648 ਬੂਥਾਂ ‘ਤੇ ਪ੍ਰਧਾਨ ਮੰਤਰੀ ਮੋਦੀ ‘ਨਮੋ ਐਪ’ ਰਾਹੀਂ ਬੁੱਧਵਾਰ (3 ਅਪ੍ਰੈਲ) ਨੂੰ ਦੁਪਹਿਰ 1 ਵਜੇ ਵਰਕਰਾਂ ਨਾਲ ਜੁੜਨਗੇ। ਉਨ੍ਹਾਂ ਕਿਹਾ ਕਿ ਸੂਬਾ, ਖੇਤਰੀ ਅਤੇ ਜ਼ਿਲ੍ਹਾ ਅਧਿਕਾਰੀ ਵੀ ਆਪਣੇ ਬੂਥਾਂ ‘ਤੇ ਜਾ ਕੇ ਇਸ ਨਮੋ ਰੈਲੀ ‘ਚ ਸ਼ਾਮਲ ਹੋਣਗੇ। ਤੀਜੇ ਪੜਾਅ ਵਿਚ ਉਪਰੋਕਤ 10 ਸੀਟਾਂ ਲਈ 7 ਮਈ ਨੂੰ ਵੋਟਿੰਗ ਹੋਵੇਗੀ।
ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਅੱਜ ਯੂਪੀ ਦਾ ਦੌਰਾ ਕਰਨਗੇ
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਦੇ ਸਿਲਸਿਲੇ ‘ਚ ਉੱਤਰ ਪ੍ਰਦੇਸ਼ ‘ਚ ਰਹਿਣਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਤਰਾਂ ਨੇ ਦੱਸਿਆ ਕਿ ਰਾਜਨਾਥ ਸਿੰਘ ਅੱਜ ਸਵੇਰੇ 10 ਵਜੇ ਗਾਜ਼ੀਆਬਾਦ ਪਹੁੰਚੇ ਹਨ ਅਤੇ ਰਾਮਲੀਲਾ ਮੈਦਾਨ ਘੰਟਾਘਰ ਵਿੱਚ ਪਾਰਟੀ ਉਮੀਦਵਾਰ ਅਤੁਲ ਗਰਗ ਦੀ ਨਾਮਜ਼ਦਗੀ ਮੀਟਿੰਗ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ (ਵੀਰਵਾਰ) ਮੁਜ਼ੱਫਰਨਗਰ ਅਤੇ ਮੁਰਾਦਾਬਾਦ ਦੇ ਦੌਰੇ ‘ਤੇ ਹੋਣਗੇ। ਉਹ ਦੁਪਹਿਰ 12.30 ਵਜੇ ਨੈਸ਼ਨਲ ਇੰਟਰ ਕਾਲਜ ਬੁਢਾਨਾ, ਮੁਜ਼ੱਫਰਨਗਰ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਦੁਪਹਿਰ 2.30 ਵਜੇ ਮੁਰਾਦਾਬਾਦ ਵਿੱਚ ਜਥੇਬੰਦਕ ਮੀਟਿੰਗ ਵਿੱਚ ਅਗਵਾਈ ਕਰਨਗੇ।