ਸਪੋਰਟਸ ਡੈਸਕ : ਭਾਰਤ ਦੀ ਪੈਰਾ ਬੈਡਮਿੰਟਨ ਖਿਡਾਰਨ ਨਿਤਿਆ ਸ਼੍ਰੀ (India’s para badminton player Nitya Sri) ਨੇ ਮਹਿਲਾ ਸਿੰਗਲਜ਼ ਐਸ.ਐਚ6 ਵਰਗ ਦੇ ਮੈਚ ਵਿੱਚ ਇੰਡੋਨੇਸ਼ੀਆ ਦੀ ਰੀਨਾ ਮਾਰਲੀਨਾ ਨੂੰ 2-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਬੀਤੀ ਦੇਰ ਰਾਤ ਖੇਡੇ ਗਏ ਮੈਚ ‘ਚ ਨਿਤਿਆ ਸ਼੍ਰੀ ਨੇ ਇੰਡੋਨੇਸ਼ੀਆ ਦੀ ਖਿਡਾਰਨ ਨੂੰ 21-14, 21-6 ਨਾਲ ਹਰਾ ਕੇ ਭਾਰਤ ਨੂੰ ਪੈਰਿਸ ਪੈਰਾਲੰਪਿਕ 2024 ‘ਚ ਆਪਣਾ 15ਵਾਂ ਤਮਗਾ ਦਿਵਾਇਆ।
ਭਾਰਤੀ ਬੈਡਮਿੰਟਨ ਖਿਡਾਰੀ ਨਿਤਿਆ ਸ਼੍ਰੀ ਨੇ 23 ਮਿੰਟ ਤੱਕ ਚੱਲੇ ਮੈਚ ਵਿੱਚ ਰੀਨਾ ਮਾਰਲੀਨਾ ਨੂੰ ਹਰਾਇਆ। ਨਿਤਿਆ ਸ਼੍ਰੀ ਦਾ ਇਹ ਪਹਿਲਾ ਪੈਰਾਲੰਪਿਕ ਹੈ। ਇਸ ਮੈਡਲ ਨਾਲ ਬੈਡਮਿੰਟਨ ਈਵੈਂਟ ਵਿੱਚ ਮੈਡਲਾਂ ਦੀ ਗਿਣਤੀ ਪੰਜ ਹੋ ਗਈ ਹੈ।
ਮੈਚ ਤੋਂ ਬਾਅਦ ਨਿਤਿਆ ਸ਼੍ਰੀ ਨੇ ਕਿਹਾ, ”ਮੈਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਦੇ ਯੋਗ ਨਹੀਂ ਹਾਂ। ਇਹ ਮੇਰਾ ਸਭ ਤੋਂ ਵਧੀਆ ਪਲ ਸੀ। ਮੈਂ ਉਨ੍ਹਾਂ (ਰੀਨਾ) ਵਿਰੁੱਧ 9-10 ਵਾਰ ਖੇਡਿਆ ਹਾਂ, ਪਰ ਉਨ੍ਹਾਂ ਨੂੰ ਕਦੇ ਨਹੀਂ ਹਰਾਇਆ। ਆਪਣੇ ਪਿਛਲੇ ਤਜ਼ਰਬੇ ਕਾਰਨ ਜਦੋਂ ਮੈਂ ਖੇਡ ਵਿੱਚ ਅੱਗੇ ਸੀ ਤਾਂ ਖੁਸ਼ ਹੋਣ ਦੀ ਬਜਾਏ ਮੈਂ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਤਿਆਰ ਕਰਨ ਅਤੇ ਖੇਡ ਖੇਡਣ ’ਤੇ ਧਿਆਨ ਦਿੱਤਾ।
The post Paris Paralympics : ਬੈਡਮਿੰਟਨ ਖਿਡਾਰਨ ਨਿਤਿਆ ਸ਼੍ਰੀ ਨੇ ਭਾਰਤ ਨੂੰ ਦਿਵਾਇਆ ਆਪਣਾ 15ਵਾਂ ਤਮਗਾ appeared first on Time Tv.