ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ (Indian Shooter Manu Bhakar) ਨੇ ਪੈਰਿਸ ਓਲੰਪਿਕ 2024 (Paris Olympics 2024) ‘ਚ ਇਤਿਹਾਸ ਰਚ ਦਿੱਤਾ ਹੈ। ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਪਹਿਲਾ ਤਗ਼ਮਾ ਦਿਵਾਇਆ ਹੈ। ਪੀ.ਐਮ ਮੋਦੀ ਨੇ ਟਵੀਟ ਕਰਕੇ ਇਸ ਉਪਲਬਧੀ ‘ਤੇ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਅਦੁੱਤੀ ਪ੍ਰਾਪਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਮਨੂ ਭਾਕਰ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਏ ਹਨ। ਉਨ੍ਹਾਂ ਨੇ 221.7 ਦੇ ਕੁੱਲ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਹਾਲਾਂਕਿ ਇੱਕ ਸਮੇਂ ਵਿੱਚ ਉਹ ਚਾਂਦੀ ਦੀ ਦਾਅਵੇਦਾਰ ਲੱਗ ਰਹੇ ਸਨ, ਪਰ ਕੋਰੀਆਈ ਨਿਸ਼ਾਨੇਬਾਜ਼ ਕਿਮ ਯੇ.ਜੀ ਨੇ ਆਖਰੀ ਸਮੇਂ ਵਿੱਚ ਬੜ੍ਹਤ ਹਾਸਲ ਕੀਤੀ। ਕਿਮ ਯੇ.ਜੀ ਨੇ 241.3 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਪਹਿਲੇ ਸਥਾਨ ‘ਤੇ ਇਕ ਹੋਰ ਕੋਰੀਆਈ ਨਿਸ਼ਾਨੇਬਾਜ਼ ਓ ਯੇ ਜਿਨ ਰਿਹਾ, ਜਿਸ ਨੇ 243.2 ਦੇ ਰਿਕਾਰਡ ਤੋੜ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਿਆ।
The post Paris Olypics 2024 : PM ਮੋਦੀ ਨੇ ਅਦੁੱਤੀ ਪ੍ਰਾਪਤੀ ਲਈ ਮਨੂ ਭਾਕਰ ਨੂੰ ਦਿੱਤੀ ਵਧਾਈ appeared first on Time Tv.