Paris Olympics 2024 : ਕੁਆਰਟਰ ਫਾਈਨਲ ‘ਚ ਦੇਸ਼ ਨੂੰ ਮੈਡਲ ਦਵਾਉਣ ਤੋਂ ਖੁੰਝੇ ਰਿਤਿਕਾ ਹੁੱਡਾ
By admin / August 10, 2024 / No Comments / Punjabi News
ਹਰਿਆਣਾ: ਹਰਿਆਣਾ ਦੀ ਪਹਿਲਵਾਨ ਰਿਤਿਕਾ ਹੁੱਡਾ (Wrestler Ritika Hooda) ਨੇ ਪੈਰਿਸ ਓਲੰਪਿਕ (The Paris Olympics) ‘ਚ 76 ਕਿਲੋਗ੍ਰਾਮ ਭਾਰ ਵਰਗ ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਤਕਨੀਕੀ ਉੱਤਮਤਾ ‘ਚ ਜਿੱਤ ਦਰਜ ਕੀਤੀ ਸੀ। ਜਿਸ ਤੋਂ ਬਾਅਦ ਕੁਆਰਟਰ ਫਾਈਨਲ (Quarter Final) ਵਿੱਚ ਰਿਤਿਕਾ ਕਿਰਗਿਜ਼ਸਤਾਨੀ ਪਹਿਲਵਾਨ ਅਪੇਰੀ ਮੇਡੇਟ ਕਿਜ਼ਿਆ ਤੋਂ ਹਾਰ ਗਏ । ਰਿਤਿਕਾ ਦੇਸ਼ ਨੂੰ ਮੈਡਲ ਦਵਾਉਣ ਤੋਂ ਖੁੰਝ ਗਏ ਹਨ।
ਦੱਸ ਦੇਈਏ ਕਿ ਮੈਚ 1-1 ਨਾਲ ਡਰਾਅ ਰਿਹਾ। ਜਦਕਿ ਰਿਤਿਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾਂ ਹੀ 1 ਅੰਕ ਹਾਸਲ ਕਰ ਲਿਆ ਸੀ ਪਰ ਮੈਚ ਖਤਮ ਹੋਣ ਤੋਂ ਠੀਕ ਪਹਿਲਾਂ ਆਖਰੀ ਅੰਕ ਪਹਿਲਵਾਨ ਅਪੇਰੀ ਮੇਡੇਟ ਕਯਾਜ਼ੀ ਨੇ ਹਾਸਲ ਕੀਤਾ, ਜੋ ਵਿਸ਼ਵ ਦੇ ਨੰਬਰ ਇਕ ਰੈਸਲਰ ਹਨ। ਰਿਤਿਕਾ ਹੁਣ ਰੀਪੇਚੇਜ ਖੇਡਣਗੇ ਜੇਕਰ ਕਿਰਗਿਜ਼ਸਤਾਨੀ ਫਾਈਨਲ ‘ਚ ਜਾਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਰਿਤਿਕਾ ਨੇ 9 ਸਾਲ ਦੀ ਉਮਰ ਵਿੱਚ ਕੁਸ਼ਤੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਓਲੰਪਿਕ ‘ਚ ਸੋਨ ਤਮਗਾ ਜਿੱਤਣ ਲਈ ਰੋਜ਼ਾਨਾ 7 ਘੰਟੇ ਪਸੀਨਾ ਵਹਾਇਆ ਹੈ। ਪੈਰਿਸ ਰਵਾਨਾ ਹੋਣ ਤੋਂ ਪਹਿਲਾਂ ਰਿਤਿਕਾ ਨੇ ਕਿਹਾ ਸੀ, ‘ਜਦੋਂ ਉਨ੍ਹਾਂ ਨੂੰ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਨਹੀਂ ਚੁਣਿਆ ਗਿਆ ਸੀ ਤਾਂ ਉਨ੍ਹਾਂ ਨੇ ਕੁਸ਼ਤੀ ਛੱਡਣ ਦਾ ਸਲਾ ਕੀਤਾ ਸੀ। ਮਾਪਿਆਂ ਨੇ ਉਨ੍ਹਾਂ ਨੂੰ ਕੁਸ਼ਤੀ ਖੇਡਣ ਲਈ ਪ੍ਰੇਰਿਆ ਸੀ।
ਰਿਤਿਕਾ ਹੁੱਡਾ ਵਿਸ਼ਵ ਚੈਂਪੀਅਨਸ਼ਿਪ ਦੇ ਅੰਡਰ-23 ਵਰਗ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ। ਦਸੰਬਰ 2023 ਵਿੱਚ ਅਲਬਾਨੀਆ ਦੀ ਰਾਜਧਾਨੀ ਤਿਰਾਨਾ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਸਿਰਫ਼ ਇੱਕ ਹੀ ਪੁਰਸ਼ ਪਹਿਲਵਾਨ ਨੇ ਸੋਨ ਤਗ਼ਮਾ ਜਿੱਤਿਆ ਸੀ।