ਟਾਂਡਾ : ਸੂਬੇ ਭਰ ਵਿੱਚ ਸਵੇਰ ਤੋਂ ਸ਼ੁਰੂ ਹੋਈਆਂ ਪੰਚਾਇਤੀ ਚੋਣਾਂ (The Panchayat Elections) ਹੁਣ ਖ਼ਤਮ ਹੋ ਗਈਆਂ ਹਨ। ਇਸ ਦੇ ਨਾਲ ਹੀ ਹੁਣ ਪਿੰਡਾਂ ਵਿੱਚੋਂ ਵੀ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪੰਚਾਇਤੀ ਚੋਣਾਂ ਦੌਰਾਨ ਪਹਿਲਾ ਨਤੀਜਾ ਬਲਾਕ ਟਾਂਡਾ ਦੇ ਪਿੰਡ ਸ਼ਾਲਾਪੁਰ ਤੋਂ ਆਇਆ ਹੈ। ਪਹਿਲੀ ਚੋਣ ਦੌਰਾਨ ਹਰ ਕਮਲਜੀਤ ਸਿੰਘ ਦੀ ਪਤਨੀ ਮਨਦੀਪ ਕੌਰ (Mandeep Kaur) ਪਿੰਡ ਸ਼ਾਲਾਪੁਰ ਦੀ ਸਰਪੰਚ ਬਣੀ। ਪੰਜਾਬ ‘ਚ ਚੱਲ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਬਲਾਕ ਟਾਂਡਾ ਦੇ ਵੱਖ-ਵੱਖ ਪਿੰਡਾਂ ‘ਚ ਮਾਮੂਲੀ ਘਟਨਾਵਾਂ ਨੂੰ ਲੈ ਕੇ ਕੁਝ ਝਗੜੇ ਹੋ ਗਏ, ਜਦਕਿ ਬਾਕੀ ਇਲਾਕਿਆਂ ‘ਚ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ।

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਟਾਂਡਾ ਦੇ 90 ਪਿੰਡਾਂ ਲਈ ਹੋਈ ਵੋਟਿੰਗ ਦੌਰਾਨ ਦੁਪਹਿਰ 2 ਵਜੇ ਤੱਕ 34 ਫੀਸਦੀ ਵੋਟਿੰਗ ਹੋਈ। ਦੂਜੇ ਪਾਸੇ ਪਿੰਡ ਸੈਦੂਪੁਰ ਦਾਤਾ, ਪਾਲਾ ਚੱਕ ਅਤੇ ਲੋਧੀ ਚੱਕ ਵਿੱਚ ਵੋਟਿੰਗ ਦੌਰਾਨ ਕੁਝ ਹੰਗਾਮਾ ਹੋਇਆ ਅਤੇ ਬਾਅਦ ਵਿੱਚ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈ। ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਦੇ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਪਾਰਟੀਆਂ ਸਮੇਤ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਸੁਰੱਖਿਆ ਦਾ ਜਾਇਜ਼ਾ ਲਿਆ।

ਇਸ ਮੌਕੇ ਡੀ.ਐਸ.ਪੀ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਤੱਕ ਹੋਈਆਂ ਵੋਟਾਂ ਵਿੱਚ ਬਲਾਕ ਟਾਂਡਾ ਦੇ ਲੋਕਾਂ ਨੇ ਬੜੀ ਸੂਝ-ਬੂਝ ਨਾਲ ਕੰਮ ਲਿਆ ਹੈ ਅਤੇ ਸ਼ਾਂਤੀਪੂਰਵਕ ਚੋਣਾਂ ਵਿੱਚ ਭਾਗ ਲਿਆ ਹੈ। ਦੂਜੇ ਪਾਸੇ ਪਿੰਡ ਗਿਲਜੀਆਂ ਵਿਖੇ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

Leave a Reply