ਮੁੰਬਈ : ਸਿਨੇਮਾਘਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਫਿਲਮਾਂ ਅਕਸਰ OTT ਪਲੇਟਫਾਰਮ ‘ਤੇ ਰਿਲੀਜ਼ ਹੁੰਦੀਆਂ ਹਨ, ਪਰ ਡਰਾਉਣੀ ਕਾਮੇਡੀ ‘ਮੁੰਜਿਆ’ (Film ‘Munjya’) ਦੇ ਮਾਮਲੇ ਵਿੱਚ, ‘ਸਤ੍ਰੀ 2’ ਨਿਰਮਾਤਾਵਾਂ ਨੇ ਇੱਕ ਨਵੀਂ ਰਣਨੀਤੀ ਅਪਣਾਈ ਹੈ। ਇਸ ਫਿਲਮ ਨੂੰ OTT ਪਲੇਟਫਾਰਮ ‘ਤੇ ਰਿਲੀਜ਼ ਕਰਨ ਤੋਂ ਪਹਿਲਾਂ ਟੀਵੀ ‘ਤੇ ਪ੍ਰੀਮੀਅਰ ਕਰਨ ਲਈ ਤਿਆਰ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ, ‘ਮੁੰਜਿਆ’ 7 ਜੂਨ 2024 ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਈ ਸੀ ਅਤੇ ਫਿਲਮ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਫਿਲਮ ਵਿੱਚ ਸ਼ਰਵਰੀ ਵਾਘ, ਮੋਨਾ ਸਿੰਘ ਅਤੇ ਅਭੈ ਵਰਮਾ ਵਰਗੇ ਕਲਾਕਾਰਾਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਕੋਂਕਣ ਖੇਤਰ ਦੀ ਇੱਕ ਲੋਕ ਕਥਾ ‘ਤੇ ਆਧਾਰਿਤ ਇਹ ਫਿਲਮ ਬਾਕਸ ਆਫਿਸ ‘ਤੇ ਸ਼ਾਨਦਾਰ ਸਫ਼ਲ ਰਹੀ ਅਤੇ ₹107 ਕਰੋੜ ਦੀ ਕਮਾਈ ਕੀਤੀ।
ਹੁਣ, ਇਹ ਫਿਲਮ ਓ.ਟੀ.ਟੀ ਪਲੇਟਫਾਰਮ ‘ਤੇ ਰਿਲੀਜ਼ ਹੋਣ ਤੋਂ ਪਹਿਲਾਂ ਟੀਵੀ ‘ਤੇ ਦਿਖਾਈ ਦੇਵੇਗੀ। ‘ਮੁੰਜਿਆ’ ਸ਼ਨੀਵਾਰ 24 ਅਗਸਤ ਨੂੰ ਰਾਤ 8 ਵਜੇ ਸਟਾਰ ਗੋਲਡ ਚੈਨਲ ‘ਤੇ ਪ੍ਰਸਾਰਿਤ ਹੋਵੇਗੀ। ਅਜਿਹਾ ਘੱਟ ਹੀ ਦੇਖਿਆ ਗਿਆ ਹੈ ਕਿ ਓ.ਟੀ.ਟੀ. ਤੋਂ ਪਹਿਲਾਂ ਕਿਸੇ ਟੀਵੀ ਚੈਨਲ ‘ਤੇ ਫਿਲਮ ਦਾ ਪ੍ਰੀਮੀਅਰ ਕੀਤਾ ਗਿਆ ਹੋਵੇ, ਪਰ ‘ਮੁੰਜਿਆ’ ਨੇ ਇਸ ਰੁਝਾਨ ਨੂੰ ਬਦਲ ਦਿੱਤਾ ਹੈ। ਇਸ ਤੋਂ ਬਾਅਦ ਇਹ ਫਿਲਮ ਡਿਜ਼ਨੀ ਪਲੱਸ ਹੌਟਸਟਾਰ ‘ਤੇ ਵੀ ਰਿਲੀਜ਼ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਇਸ ਦੀ ਰਿਲੀਜ਼ ਡੇਟ ਨੂੰ ਲੈ ਕੇ ਫਿਲਹਾਲ ਕੋਈ ਅਧਿਕਾਰਤ ਅਪਡੇਟ ਨਹੀਂ ਹੈ।
ਫਿਲਮ ‘ਮੁੰਜਿਆ’ ਨੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਅਤੇ ₹132 ਕਰੋੜ ਦੀ ਗਲੋਬਲ ਕਮਾਈ ਨਾਲ 2024 ਦੀ ਪੰਜਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ। ਇਸ ਤੋਂ ਇਲਾਵਾ ਇਹ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਵੀਂ ਹਿੰਦੀ ਫਿਲਮ ਹੈ।