November 5, 2024

‘NRI ਮਿਲਣੀ’ ਪ੍ਰੋਗਰਾਮ ‘ਚ NRIs ਨੇ ਸਾਂਝੇ ਕੀਤੇ ਵਿਚਾਰ

Latest Punjabi News | Home |Time tv. news

ਪਠਾਨਕੋਟ : ਪੰਜਾਬ ਸਰਕਾਰ (Punjab government) ਵੱਲੋਂ ਪਹਿਲਾ ਐਨ.ਆਰ.ਆਈ ਮਿਲਣੀ ਪ੍ਰੋਗਰਾਮ (NRI Milni program) ਅੱਜ ਪਿੰਡ ਚਮਰੌੜ ਤੋਂ ਕਰਵਾਇਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਪ੍ਰਵਾਸੀ ਭਾਰਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਵਾਸੀ ਭਾਰਤੀ ਕੁਲਵਿੰਦਰ ਸਿੰਘ ਨੇ ਮਾਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿਛਲੇ 16 ਸਾਲਾਂ ਤੋਂ ਫਰਾਂਸ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਧਰਤੀ ‘ਤੇ ਪਰਤ ਆਏ ਹਨ ਕਿਉਂਕਿ ਮਾਨ ਸਾਹਬ ਦੀ ਇੱਕ ਗੱਲ ਸੱਚ ਹੋ ਗਈ ਹੈ ਕਿ ਪੰਜਾਬ ਛੱਡ ਕੇ ਜਾ ਰਹੇ ਲੋਕ ਇੱਕ ਦਿਨ ਪੰਜਾਬ ਦੀ ਧਰਤੀ ‘ਤੇ ਜ਼ਰੂਰ ਆਉਣਗੇ।

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ‘ਚ ਇਸ ਲਈ ਵਾਪਸ ਆਉਣਾ ਚਾਹੁੰਦੇ ਹਾਂ ਕਿਉਂਕਿ ਸਾਡਾ ਪੰਜਾਬ ਹੈ ਅਤੇ ਅਸੀਂ ਮੁੜ ਪੰਜਾਬ ‘ਚ ਵੱਸਣਾ ਹੈ ਅਤੇ ਪੰਜਾਬ ਦੀ ਗੱਲ ਕਰਨੀ ਹੈ। ਹੁਣ ਸਾਨੂੰ ਬਾਹਰਲੇ ਮੁਲਕ ਚੰਗੇ ਨਹੀਂ ਲੱਗਦੇ ਕਿਉਂਕਿ ਸਾਡੇ ਪੰਜਾਬ ‘ਚ ਹੁਣ ਹਰ ਤਰ੍ਹਾਂ ਦੀ ਸਹੂਲਤ ਹੈ। ਅਸੀਂ ਮਾਨ ਸਾਹਿਬ ਦੀ ਸੋਚ ‘ਤੇ ਪਹਿਰਾ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਡਾ ਭਰਾ ਦਲਵਿੰਦਰਜੀਤ ਸਿੰਘ ਵੀ 28 ਸਾਲ ਤੋਂ ਫਰਾਂਸ ‘ਚ ਹਨ ਅਤੇ ਉਹ ਟਾਂਡਾ ‘ਚ ਯੂਨੀਵਰਸਿਟੀ ਖੋਲ੍ਹਣਾ ਚਾਹੁੰਦੇ ਹਨ। ਦਲਵਿੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਮਾਨ ਸਾਹਿਬ ਦੇ ਨਾਲ ਹਾਂ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰਾਂਗੇ।

ਮਾਨ ਸਾਹਿਬ ਦਾ ਸੁਫ਼ਨਾ ਸੀ ਕਿ ਜਿਹੜੇ ਪੰਜਾਬੀ ਬਾਹਰਲੇ ਮੁਲਕਾਂ ‘ਚ ਵਸੇ ਹੋਏ ਹਨ, ਉਹ ਮੁੜ ਪੰਜਾਬ ਆਉਣ ਅਤੇ ਅਸੀਂ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦੇ ਰਹੇ ਹਾਂ। ਇਸ ਤੋਂ ਇਲਾਵਾ ਯੂ. ਕੇ. ਤੋਂ ਆਏ ਸਤਵਿੰਦਰ ਸਿੰਘ ਸੱਗੂ ਅਤੇ ਹਰੀਸ਼ ਦਾਸ ਨੇ ਕਿਹਾ ਕਿ ਉਨ੍ਹਾਂ ਦੇ ਦਾਦਕੇ ਲੰਬਾ ਸਮਾਂ ਪਹਿਲਾਂ ਯੂ. ਕੇ. ਚਲੇ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਥੋੜ੍ਹੀ ਬਹੁਤ ਪੰਜਾਬੀ ਹੀ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਯੁਗਾਂਡਾ ਤੋਂ, ਜਦੋਂ ਕਿ ਮਾਤਾ ਫਗਵਾੜਾ ਤੋਂ ਹੈ। ਮੈਂ 44 ਸਾਲ ਦੀ ਉਮਰ ‘ਚ ਪਹਿਲੀ ਵਾਰ ਪੰਜਾਬ ਆਇਆ ਹਾਂ। ਉਨ੍ਹਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਨ੍ਹਾਂ ਦੀ ਜ਼ਮੀਨ ਸਬੰਧੀ ਪੇਸ਼ ਆ ਰਹੀ ਮੁਸ਼ਕਲ ਦਾ ਹੱਲ ਮਾਨ ਸਰਕਾਰ ਨੇ ਕੀਤਾ ਹੈ। ਇਸ ਮੌਕੇ ਸਭ ਐੱਨ. ਆਰ. ਆਈਜ਼ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਲੋਂ ਧੰਨਵਾਦ ਕੀਤਾ।

By admin

Related Post

Leave a Reply