ਪੰਜਾਬ : ਰਾਸ਼ਟਰੀ ਜਾਂਚ ਏਜੰਸੀ (The National Investigation Agency) ਦੀ ਟੀਮ ਨੇ ਅੱਜ ਸਵੇਰੇ ਪੰਜਾਬ ਦੇ ਕਈ ਜ਼ਿਲਿਆਂ ‘ਚ ਛਾਪੇਮਾਰੀ ਕੀਤੀ। ਜ਼ਿਲ੍ਹਾ ਮੋਗਾ ਕੋਟਕਪੂਰਾ ਵਿੱਚ ਐਨਆਈਏ ਅਧਿਕਾਰੀਆਂ ਵੱਲੋਂ ਛਾਪੇਮਾਰੀ (Raid) ਕੀਤੀ ਜਾ ਰਹੀ ਹੈ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਐਨ.ਆਈ.ਏ. ਟੀਮ ਮੋਗਾ ਦੇ ਪਿੰਡ ਬਿਲਾਸਪੁਰ ਪਹੁੰਚ ਗਈ ਹੈ। ਇੱਥੇ 22-23 ਸਾਲਾਂ ਨੌਜਵਾਨ ਰਵਿੰਦਰ ਸਿੰਘ ਪੁੱਤਰ ਆਤਮਾ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਉਕਤ ਵਿਅਕਤੀ ਆਟਾ ਚੱਕੀ ਚਲਾਉਂਦਾ ਹੈ। ਪਤਾ ਲੱਗਾ ਹੈ ਕਿ ਉਕਤ ਛਾਪੇਮਾਰੀ ਕਿਸੇ ਰਿਸ਼ਤੇਦਾਰ ਕਾਰਨ ਕੀਤੀ ਗਈ ਹੈ। ਇਸ ਸਬੰਧ ਵਿਚ ਹੋਰ ਜਾਣਕਾਰੀ ਦੀ ਉਡੀਕ ਹੈ।