ਨਵੀਂ ਦਿੱਲੀ: CBI ਨੇ NEET-UG ਪੇਪਰ ਲੀਕ ਮਾਮਲੇ (The NEET-UG paper Leak Case) ਵਿੱਚ ਹੁਣੇ ਹੁਣੇ 6ਵੀਂ FIR ਦਰਜ ਕੀਤੀ ਹੈ। NTA ਨੇ 5 ਮਈ ਨੂੰ ਦੇਸ਼ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ MBBS, BDS, ਆਯੁਸ਼ ਅਤੇ ਹੋਰ ਸਬੰਧਤ ਕੋਰਸਾਂ ਵਿੱਚ ਦਾਖਲੇ ਲਈ NEET-UG ਪ੍ਰੀਖਿਆ ਕਰਵਾਈ ਸੀ। ਜਿਸ ਵਿੱਚ ਕੁੱਲ 571 ਸ਼ਹਿਰਾਂ ਦੇ 4750 ਕੇਂਦਰਾਂ ‘ਤੇ ਪ੍ਰੀਖਿਆ ਹੋਈ ਸੀ। ਇਸ ਸਾਲ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ ਲਗਭਗ 24 ਲੱਖ ਸੀ। ਦੱਸ ਦਈਏ ਕਿ NEET ਪੇਪਰ ਲੀਕ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਸਾਰੇ 7 ਦੋਸ਼ੀਆਂ ਨੂੰ ਦਿੱਲੀ ਦੀ ਰਾਉਸ ਐਵੇਨਿਊ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਜੇਕਰ ਗੱਲ ਕਰੀਏ ਪਟਨਾ ਦੀ ਬੇਉਰ ਜੇਲ੍ਹ ਵਿੱਚ ਬੰਦ ਸਾਰੇ 13 ਮੁਲਜ਼ਮਾਂ ਦੀ ਤਾਂ ਸੀ.ਬੀ.ਆਈ. ਦੀ ਇੱਕ ਵੱਖਰੀ ਟੀਮ ਜਲਦੀ ਹੀ ਉਨ੍ਹਾਂ ਤੋਂ ਪੁੱਛਗਿੱਛ ਕਰਨ ਲਈ ਪਟਨਾ ਜਾਵੇਗੀ।

ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕੀਤਾ
ਸੀ.ਬੀ.ਆਈ. ਦੀ ਇੱਕ ਟੀਮ ਨੇ ਪੇਪਰ ਲੀਕ ਮਾਮਲੇ ਵਿੱਚ ਬੀਤੇ ਦਿਨ ਝਾਰਖੰਡ ਦੇ ਇੱਕ ਪ੍ਰਿੰਸੀਪਲ ਅਤੇ ਇੱਕ ਵਾਈਸ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਓਏਸਿਸ ਸਕੂਲ ਦੇ ਪ੍ਰਿੰਸੀਪਲ ਅਹਿਸਾਨੁਲ ਹੱਕ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੁਆਰਾ 5 ਮਈ ਨੂੰ ਕਰਵਾਈ ਗਈ ਮੈਡੀਕਲ ਦਾਖਲਾ ਪ੍ਰੀਖਿਆ NEET-UG ਲਈ ਹਜ਼ਾਰੀਬਾਗ ਦਾ ਸਿਟੀ ਕੋਆਰਡੀਨੇਟਰ ਬਣਾਇਆ ਗਿਆ ਸੀ। ਸੀ.ਬੀ.ਆਈ. ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਵਾਈਸ-ਪ੍ਰਿੰਸੀਪਲ ਇਮਤਿਆਜ਼ ਆਲਮ ਨੂੰ ਐਨ.ਟੀ.ਏ. ਦਾ ਸੁਪਰਵਾਈਜ਼ਰ ਅਤੇ ਓਏਸਿਸ ਸਕੂਲ ਦਾ ਸੈਂਟਰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਯੂਨਿਟ (ਈਓਯੂ) ਦੀ ਜਾਂਚ ਦੌਰਾਨ ਦੋਵੇਂ ਮੁਲਜ਼ਮ ਸ਼ੱਕ ਦੇ ਘੇਰੇ ਵਿੱਚ ਆਏ। EOU ਪਹਿਲਾਂ ਇਸ ਮਾਮਲੇ ਦੀ ਜਾਂਚ ਕਰ ਰਿਹਾ ਸੀ।

Leave a Reply