November 5, 2024

MSP ਨੂੰ ਲੈ ਕੇ ਸਰਕਾਰ ਵੱਲੋਂ ਆਇਆ ਇਹ ਪ੍ਰਸਤਾਵ

ਪੰਜਾਬ: ਕੇਂਦਰੀ ਮੰਤਰੀਆਂ (The Central Ministers) ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਨੇ ਕਿਹਾ ਕਿ ਐਮਐਸਪੀ ਨੂੰ ਲੈ ਕੇ ਸਰਕਾਰ ਵੱਲੋਂ ਪ੍ਰਸਤਾਵ ਆਇਆ ਹੈ। ਇਸ ਪ੍ਰਸਤਾਵ ਵਿੱਚ, ਸਰਕਾਰ ਨੇ ਕਿਹਾ ਕਿ ਦਾਲਾਂ, ਮੱਕੀ ਅਤੇ ਕਪਾਹ ਦੀ ਖਰੀਦ ਕੇਂਦਰ ਦੀਆਂ 2 ਏਜੰਸੀਆਂ ਦੁਆਰਾ ਘੱਟੋ ਘੱਟ ਸਮਰਥਨ ਮੁੱਲ ‘ਤੇ ਕੀਤੀ ਜਾਵੇਗੀ। ਉਨ੍ਹਾਂ ਏਜੰਸੀਆਂ ਦਾ ਸਾਡੇ ਨਾਲ ਲਿਖਤੀ ਇਕਰਾਰਨਾਮਾ ਹੋਵੇਗਾ।

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਰਜ਼ਾ ਮੁਕਤੀ, ਸਵਾਮੀਨਾਥਨ ਜੀ ਦਾ ਫਾਰਮੂਲਾ, ਗੰਨੇ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਹੋਰ ਮੁੱਦਿਆਂ ‘ਤੇ ਗੱਲਬਾਤ ਕਰਕੇ ਨਤੀਜੇ ‘ਤੇ ਪਹੁੰਚਣਾ ਬਾਕੀ ਹੈ | ਉਪਰੋਕਤ ਪ੍ਰਸਤਾਵ ਹੋਰ ਫਸਲਾਂ ‘ਤੇ ਐਮ.ਐਸ.ਪੀ. ਨੂੰ ਲੈ ਕੇ ਆਇਆ ਹੈ । ਅਸੀਂ ਇਸ ਪ੍ਰਸਤਾਵ ‘ਤੇ ਆਪਣੇ ਸਹਿਯੋਗੀਆਂ ਨਾਲ ਚਰਚਾ ਕਰਾਂਗੇ ਅਤੇ ਫਿਰ ਫ਼ੈਸਲਾ ਲਵਾਂਗੇ। ਅਸੀਂ ਮਾਹਿਰਾਂ ਨਾਲ ਗੱਲ ਕਰਾਂਗੇ ਅਤੇ ਇੱਕ-ਦੋ ਦਿਨਾਂ ਵਿੱਚ ਆਪਣਾ ਫ਼ੈਸਲਾ ਦੇਵਾਂਗੇ।

ਉਨ੍ਹਾਂ ਕਿਹਾ ਕਿ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਜਾਣ ਦੀ ਯੋਜਨਾ ਅਜੇ ਬਾਕੀ ਹੈ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਸਾਨੂੰ ਸ਼ਾਂਤੀਪੂਰਵਕ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 19 ਅਤੇ 20 ਫਰਵਰੀ ਨੂੰ ਵੱਡੀ ਗਿਣਤੀ ’ਚ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਪੁੱਜਣ ਤਾਂ ਜੋ ਇਸ ਮੁੱਦੇ ’ਤੇ ਗੱਲਬਾਤ ਕੀਤੀ ਜਾ ਸਕੇ।

By admin

Related Post

Leave a Reply