ਚੰਡੀਗੜ੍ਹ : ਕਾਂਗਰਸ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ (Gurjit Aujla) ਨੇ ਲਾਈਵ ਹੋ ਕੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਫਵਾਹਾਂ ਦਾ ਖੰਡਨ ਕਰ ਦਿੱਤਾ ਹੈ। ਉਹਨਾਂ ਨੇ ਇਹ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਮੇਰੇ ਬਾਰੇ ਭਾਜਪਾ ‘ਚ ਸ਼ਾਮਲ ਹੋਣ ਦੀ ਅਫ਼ਵਾਹ ਚੱਲ ਰਹੀ ਹੈ ਪਰ ਮੈਂ ਕੀਤੇ ਨਹੀਂ ਜਾ ਰਿਹਾ ਹਾਂ।

ਗੁਰਜੀਤ ਔਜਲਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਤੇ ਡਟ ਕੇ ਕਾਂਗਰਸ ਨਾਲ ਖੜ੍ਹੇ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਗਲਤ ਖ਼ਬਰਾਂ ਹਨ ਉਹ ਇਸ ਵਾਰ ਵੀ ਅੰਮ੍ਰਿਤਸਰ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਪੱਤਰਕਾਰਾਂ ਨੂੰ ਵੀ ਝਾੜ ਪਾਈ ਹੈ ਤੇ ਕਿਹਾ ਹੈ ਕਿ ਜਿਹੜੇ ਪੱਤਰਕਾਰ ਇਹ ਅਫਵਾਹਾਂ ਫੈਲਾ ਰਹੇ ਹਨ । ਇਹ ਬਹੁਤ ਹੀ ਘਟੀਆ ਤਰੀਕੇ ਦੀ ਪੱਤਰਕਾਰੀ ਹੈ।

Leave a Reply