November 5, 2024

Lok Sabha Election Result 2024: LJP ਦੇ ਚਿਰਾਗ ਪਾਸਵਾਨ ਨੇ ਮਨਾਇਆ ਜਿੱਤ ਦਾ ਜਸ਼ਨ

ਪਟਨਾ : ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਨਤੀਜੇ ਹੁਣ ਹੌਲੀ-ਹੌਲੀ ਸਾਹਮਣੇ ਆ ਰਹੇ ਹਨ। ਚਿਰਾਗ ਪਾਸਵਾਨ (Chirag Paswan) ਦੀ ਪਾਰਟੀ ਐਲ.ਜੇ.ਪੀ. ਨੇ ਲੋਕ ਸਭਾ ਚੋਣਾਂ 2024 ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਚੋਣ ਵਿੱਚ ਐਲ.ਜੇ.ਪੀ. ਦੇ 5 ਵਿੱਚੋਂ 5 ਉਮੀਦਵਾਰ ਜਿੱਤ ਦੇ ਨੇੜੇ ਹਨ। ਇਸ ਜਿੱਤ ਤੋਂ ਐਲ.ਜੇ.ਪੀ. ਮੁਖੀ ਕਾਫੀ ਖੁਸ਼ ਹਨ। ਉਨ੍ਹਾਂ ਨੇ ਆਪਣੀ ਰਿਹਾਇਸ਼ ‘ਤੇ ਪੂਰੇ ਪਰਿਵਾਰ ਨਾਲ ਜਿੱਤ ਦਾ ਜਸ਼ਨ ਮਨਾਇਆ। ਉਨ੍ਹਾਂ ਨੇ ਵਰਕਰਾਂ ਅਤੇ ਜਨਤਾ ਨੂੰ ਵੀ ਵਧਾਈ ਦਿੱਤੀ।

ਇਸ ਦੌਰਾਨ ਚਿਰਾਗ ਪਾਸਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ‘ਤੇ ਲੋਕਾਂ ਦਾ ਇਹ ਭਰੋਸਾ ਹੈ। ਜਿੱਥੇ ਇੱਕ ਪਾਸੇ ਵਿਰੋਧੀ ਕਹਿੰਦੇ ਸਨ ਕਿ ਸਾਡਾ ਖਾਤਾ ਨਹੀਂ ਖੁੱਲ੍ਹੇਗਾ, ਪਰ ਸਾਡੀ ਸਟ੍ਰਾਈਕ ਰੇਟ 100 ਫੀਸਦੀ ਹੈ। ਬਿਹਾਰੀਆਂ ਨੇ ਸਾਡੇ ‘ਤੇ ਪੂਰਾ ਭਰੋਸਾ ਕੀਤਾ ਹੈ। ਇਸ ਲਈ ਐਨ.ਡੀ.ਏ. ਗਠਜੋੜ ਦੇ ਸਾਰੇ ਵਰਕਰ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਅਸੀਂ 5 ਸੀਟਾਂ ‘ਤੇ ਚੋਣ ਲੜੀ ਅਤੇ 5 ‘ਚੋਂ 5 ‘ਤੇ ਜਿੱਤ ਹਾਸਲ ਕੀਤੀ। ਗ੍ਰਹਿ ਮੰਤਰੀ ਨੇ ਪਾਰਟੀ ਦੇ ਪ੍ਰਦਰਸ਼ਨ ‘ਤੇ ਸਾਨੂੰ ਵਧਾਈ ਦਿੱਤੀ ਅਤੇ ਐਨ.ਡੀ.ਏ. ਦੀ ਮੀਟਿੰਗ ਦਾ ਵੀ ਜ਼ਿਕਰ ਕੀਤਾ। ਭਲਕੇ ਐਨ.ਡੀ.ਏ. ਦੀ ਮੀਟਿੰਗ ਹੈ, ਅਸੀਂ ਉਸ ਮੀਟਿੰਗ ਵਿੱਚ ਜਾਵਾਂਗੇ।

By admin

Related Post

Leave a Reply