Lok Sabha Election Result 2024: ਨੋਟਾ ‘ਚ BJP ਦੇ ਲਾਲਵਾਨੀ ਨੂੰ ਮਿਲ ਰਹੇ ਹਨ ਰਿਕਾਰਡ ਤੋੜ ਵੋਟ
By admin / June 4, 2024 / No Comments / Punjabi News
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਨੋਟਾ (Nota) ਨੂੰ ਭਾਰੀ ਵੋਟਾਂ ਮਿਲ ਰਹੀਆਂ ਹਨ। ਹੁਣ ਤੱਕ ਦੇ ਸਾਰੇ ਰਿਕਾਰਡ ਤੋੜਦੇ ਹੋਏ ਨੋਟਾ ਨੂੰ 144842 ਵੋਟਾਂ ਮਿਲੀਆਂ ਹਨ। ਲੋਕ ਸਭਾ ਚੋਣਾਂ ਦੀ ਚੱਲ ਰਹੀ ਗਿਣਤੀ ਦੌਰਾਨ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ‘ਨੋਟਾ’ (ਉਪਰੋਕਤ ਵਿੱਚੋਂ ਕੋਈ ਵੀ ਨਹੀਂ) ਨੇ ਬਿਹਾਰ ਦੇ ਗੋਪਾਲਗੰਜ ਦਾ ਪਿਛਲਾ ਰਿਕਾਰਡ ਤੋੜਦਿਆਂ ਹੁਣ ਤੱਕ 51,864 ਵੋਟਾਂ ਹਾਸਲ ਕੀਤੀਆਂ ਹਨ। 2019 ਦੀਆਂ ਲੋਕ ਸਭਾ ਚੋਣਾਂ ‘ਚ ਬਿਹਾਰ ਦੀ ਗੋਪਾਲਗੰਜ ਸੀਟ ‘ਤੇ ‘ਨੋਟਾ’ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ।
ਉਦੋਂ ਇਸ ਖੇਤਰ ਦੇ 51,660 ਵੋਟਰਾਂ ਨੇ ‘ਨੋਟਾ’ ਦੀ ਚੋਣ ਕੀਤੀ ਸੀ ਅਤੇ ਕੁੱਲ ਵੋਟਾਂ ਦਾ ਲਗਭਗ ਪੰਜ ਫੀਸਦੀ ‘ਨੋਟਾ’ ਦੇ ਖਾਤੇ ਵਿੱਚ ਚਲੀਆਂ ਗਈਆਂ ਸਨ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸਤੰਬਰ 2013 ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ‘ਨੋਟਾ’ ਬਟਨ ਸ਼ਾਮਲ ਕੀਤਾ ਗਿਆ ਸੀ। ਸਾਬਕਾ ਸੰਸਦ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਸ਼ੰਕਰ ਲਾਲਵਾਨੀ (Bharatiya Janata Party Candidate Shankar Lalwani) ਆਪਣੇ ਨੇੜਲੇ ਵਿਰੋਧੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੰਜੇ ਸੋਲੰਕੀ ਤੋਂ 2,81,924 ਵੋਟਾਂ ਨਾਲ ਅੱਗੇ ਹਨ।
ਲਾਲਵਾਨੀ ਇਸ ਸੀਟ ‘ਤੇ ਰਿਕਾਰਡ ਜਿੱਤ ਵੱਲ ਵਧ ਰਹੇ ਹਨ ਜਿੱਥੇ ਕੁੱਲ 14 ਉਮੀਦਵਾਰਾਂ ਵਿਚਕਾਰ ਚੋਣ ਮੁਕਾਬਲਾ ਹੈ। ਇੰਦੌਰ ‘ਚ ਕਾਂਗਰਸ ਦੇ ਐਲਾਨੇ ਗਏ ਉਮੀਦਵਾਰ ਅਕਸ਼ੈ ਕਾਂਤੀ ਬਾਮ ਨੇ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 29 ਅਪ੍ਰੈਲ ਨੂੰ ਨਾਮਜ਼ਦਗੀ ਵਾਪਸ ਲੈ ਲਈ ਸੀ ਅਤੇ ਇਸ ਤੋਂ ਤੁਰੰਤ ਬਾਅਦ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ ਸਨ। ਨਤੀਜੇ ਵਜੋਂ ਕਾਂਗਰਸ ਇਸ ਸੀਟ ਦੇ 72 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਚੋਣ ਦੌੜ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ ਕਾਂਗਰਸ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ) ‘ਤੇ ‘ਨੋਟਾ’ ਬਟਨ ਦਬਾ ਕੇ ਸਥਾਨਕ ਵੋਟਰਾਂ ਨੂੰ ਭਾਜਪਾ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ।