ਲਾਡਵਾ: ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇ.ਜੇ.ਪੀ. ਨੂੰ ਵੱਡਾ ਝਟਕਾ ਲੱਗਾ ਹੈ। ਜੇ.ਜੇ.ਪੀ. ਪਾਰਟੀ ਦੇ ਲਾਡਵਾ ਹਲਕਾ ਪ੍ਰਧਾਨ ਜਸਬੀਰ ਪੰਜੇਟਾ (Ladwa Constituency President Jasbir Panjeta) ਨੇ ਆਪਣੇ ਕਈ ਵਰਕਰਾਂ ਸਮੇਤ ਅੱਜ ਪਾਰਟੀ ਛੱਡ ਦਿੱਤੀ ਹੈ ਅਤੇ ਆਪਣੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ।

ਉਨ੍ਹਾਂ ਆਪਣਾ ਅਸਤੀਫ਼ਾ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਜਸਬੀਰ ਪੰਜੇਟਾ ਨੇ ਕਿਹਾ ਕਿ ਫਿਲਹਾਲ ਮੇਰਾ ਮਨ ਕਿਸੇ ਵੀ ਪਾਰਟੀ ਵਿੱਚ ਜਾਣ ਦਾ ਨਹੀਂ ਹੈ।। ਕੋਈ ਵੀ ਫੈਸਲਾ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਵਰਕਰਾਂ ਦਾ ਹੁਕਮ ਹੋਵੇ।

Leave a Reply