ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ (Jammu and Kashmir) ਦੀਆਂ 90 ਵਿਧਾਨ ਸਭਾ ਸੀਟਾਂ (90 Assembly Seats) ਲਈ ਅੱਜ 8 ਅਕਤੂਬਰ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜੰਮੂ-ਕਸ਼ਮੀਰ ਦੀਆਂ ਚੋਣਾਂ ਵਿੱਚ ਵੋਟਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲੇ ਪੜਾਅ ‘ਚ 58.19 ਫੀਸਦੀ, ਦੂਜੇ ਪੜਾਅ ‘ਚ 56.79 ਫੀਸਦੀ ਅਤੇ ਤੀਜੇ ਪੜਾਅ ‘ਚ 66 ਫੀਸਦੀ ਵੋਟਿੰਗ ਹੋਈ। ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਈ ਹੈ। ਅੱਜ ਵੋਟਾਂ ਦੀ ਗਿਣਤੀ ਦਾ ਦਿਨ ਹੈ, ਸਵੇਰ ਤੋਂ ਹੀ ਗਿਣਤੀ ਸ਼ੁਰੂ ਹੋ ਗਈ ਹੈ।
ਸਵੇਰੇ 10 ਵਜੇ ਤੱਕ ਦਾ ਰੁਝਾਨ
ਇਲਤਿਜਾ ਮੁਫਤੀ ਪਿੱਛੇ
ਬਿਜਬੇਰਾ ਤੋਂ ਜੇ.ਕੇ.ਪੀ.ਡੀ.ਪੀ. ਦੀ ਇਲਤਿਜਾ ਮੁਫਤੀ ਪਿੱਛੇ ।
ਇਸ ਸੀਟ ਤੋਂ ਜੇ.ਕੇ.ਐਨ.ਸੀ. ਦੇ ਬਸ਼ੀਰ ਅਹਿਮਦ ਸ਼ਾਹ ਅੱਗੇ ।
ਨੌਸ਼ਹਿਰਾ ਸੀਟ ਤੋਂ ਭਾਜਪਾ ਉਮੀਦਵਾਰ ਰਵਿੰਦਰ ਰੈਨਾ ਪਿੱਛੇ।
ਇੱਥੇ ਜੇ.ਕੇ.ਐਨ.ਸੀ. ਦੇ ਸੁਰਿੰਦਰ ਚੌਧਰੀ ਅੱਗੇ ਚੱਕ ਰਹੇ ਹਨ।
ਕਠੂਆ ‘ਚ ਜਾਣੋ ਕੌਣ ਅੱਗੇ ਤੇ ਕੌਣ ਪਿੱਛੇ
1. ਬਨੀ ਤੋਂ ਆਜ਼ਾਦ ਉਮੀਦਵਾਰ ਡਾ: ਰਾਮੇਸ਼ਵਰ ਅੱਗੇ ਚੱਲ ਰਹੇ ਹਨ।
2. ਬਸੋਹਲੀ ਤੋਂ ਦਰਸ਼ਨ ਸਿੰਘ ਅੱਗੇ ਚੱਲ ਰਹੇ ਹਨ।
3. ਬਿਲਾਵਰ ਤੋਂ ਭਾਜਪਾ ਉਮੀਦਵਾਰ ਸਤੀਸ਼ ਸ਼ਰਮਾ ਅੱਗੇ ਚੱਲ ਰਹੇ ਹਨ।
4. ਕਠੂਆ ਤੋਂ ਭਾਜਪਾ ਉਮੀਦਵਾਰ ਡਾ: ਭਾਰਤ ਭੂਸ਼ਣ ਅੱਗੇ ਚੱਲ ਰਹੇ ਹਨ।
5. ਹੀਰਾਨਗਰ ਤੋਂ ਭਾਜਪਾ ਉਮੀਦਵਾਰ ਵਿਜੇ ਸ਼ਰਮਾ ਅੱਗੇ ਚੱਲ ਰਹੇ ਹਨ।
6. ਜਸਰੋਟਾ ਤੋਂ ਭਾਜਪਾ ਉਮੀਦਵਾਰ ਰਾਜੀਵ ਜਸਰੋਟੀਆ ਅੱਗੇ ਚੱਲ ਰਹੇ ਹਨ।