ਸ਼੍ਰੀਨਗਰ : ਭਾਰਤੀ ਜਨਤਾ ਪਾਰਟੀ ਦੇ ਜ਼ਿਆਦਾਤਰ ਵਿਧਾਇਕਾਂ (The Bharatiya Janata Party MLAs) ਨੂੰ ਅੱਜ ਮਾਰਸ਼ਲਾਂ ਨੇ ਬਾਹਰ ਕੱਢ ਦਿੱਤਾ ਕਿਉਂਕਿ ਉਹ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਪ੍ਰਸਤਾਵ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਦਨ ਦੇ ਵੈਲ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਜਾਣਕਾਰੀ ਅਨੁਸਾਰ ਐਨ.ਸੀ. ਵਿਧਾਇਕ ਜਾਵੇਦ ਬੇਗ ਦੇ ਭਾਸ਼ਣ ਦੌਰਾਨ ਭਾਜਪਾ ਵਿਧਾਇਕ ਨਾਅਰੇਬਾਜ਼ੀ ਕਰਦੇ ਹੋਏ ਵੈਲ ‘ਚ ਦਾਖਲ ਹੋ ਗਏ। ਭਾਜਪਾ ਦੇ 12 ਵਿਧਾਇਕਾਂ ਨੂੰ ਮਾਰਸ਼ਲਾਂ ਨੇ ਸਦਨ ਤੋਂ ਬਾਹਰ ਕੱਢ ਦਿੱਤਾ। ਸਪੀਕਰ ਅਬਦੁਰ ਰਹੀਮ ਰਾਥਰ ਨੇ ਮਾਰਸ਼ਲਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਸਦਨ ਵਿੱਚ ਦਾਖਲ ਨਾ ਹੋਣ ਦੇਣ। ਇਸ ਦੌਰਾਨ ਭਾਜਪਾ ਦੇ ਬਾਕੀ 11 ਵਿਧਾਇਕ ਵਿਰੋਧ ਵਿੱਚ ਸਦਨ ਵਿੱਚੋਂ ਵਾਕਆਊਟ ਕਰ ਗਏ।

ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ‘ਚ ਅੱਜ ਵੀ ਕਾਫੀ ਹੰਗਾਮਾ ਹੋਇਆ। ਕੁਪਵਾੜਾ ਤੋਂ ਪੀ.ਡੀ.ਪੀ. ਵਿਧਾਇਕ ਨੇ ਜਦੋਂ ਧਾਰਾ 370 ਦੀ ਬਹਾਲੀ ਦਾ ਬੈਨਰ ਦਿਖਾਇਆ ਤਾਂ ਹੰਗਾਮਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਵਿਧਾਇਕਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਭਾਜਪਾ ਵਿਧਾਇਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਸਪੀਕਰ ਦੇ ਹੁਕਮਾਂ ‘ਤੇ ਲੰਗੇਟ ਵਿਧਾਇਕ ਅਤੇ ਇੰਜੀਨੀਅਰ ਰਸ਼ੀਦ ਦੇ ਭਰਾ ਖੁਰਸ਼ੀਦ ਸ਼ੇਖ ਨੂੰ ਸਦਨ ‘ਚੋਂ ਬਾਹਰ ਕੱਢ ਦਿੱਤਾ ਗਿਆ। ਫਿਰ ਸਪੀਕਰ ਦੇ ਹੁਕਮਾਂ ‘ਤੇ ਭਾਜਪਾ ਵਿਧਾਇਕਾਂ ਨੂੰ ਵੀ ਮਾਰਸ਼ਲਾਂ ਨੇ ਸਦਨ ‘ਚੋਂ ਬਾਹਰ ਕੱਢ ਦਿੱਤਾ।

ਸ੍ਰੀਨਗਰ ਵਿੱਚ ਅੱਜ ਵਿਧਾਨ ਸਭਾ ਦਾ ਆਖਰੀ ਅਤੇ ਪੰਜਵਾਂ ਦਿਨ ਸ਼ੁਰੂ ਹੋ ਗਿਆ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਦਨ ‘ਚ ਫਿਰ ਤੋਂ ਰੌਲਾ-ਰੱਪਾ ਸ਼ੁਰੂ ਹੋ ਗਿਆ। ਅੱਜ ਵੀ ਵਿਧਾਨ ਸਭਾ ਵਿੱਚ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਵਿਧਾਇਕ ਲੰਗੇਟ ਖੁਰਸ਼ੀਦ ਸ਼ੇਖ ਨੂੰ ਸਦਨ ‘ਚ ਰੌਲਾ ਪਾਉਣ ‘ਤੇ ਸਪੀਕਰ ਦੇ ਹੁਕਮਾਂ ‘ਤੇ ਸਦਨ ‘ਚੋਂ ਬਾਹਰ ਕੱਢ ਦਿੱਤਾ ਗਿਆ। ਇਸ ਦੇ ਨਾਲ ਹੀ ਭਾਜਪਾ ਦੇ ਵਿਧਾਇਕ ਨੈਸ਼ਨਲ ਕਾਨਫਰੰਸ ਦੇ ਪ੍ਰਸਤਾਵ ਨੂੰ ਖਾਰਜ ਕਰਨ ਦੀ ਲਗਾਤਾਰ ਮੰਗ ਕਰ ਰਹੇ ਹਨ।

Leave a Reply