ਅਹਿਮਦਾਬਾਦ : ਗੁਜਰਾਤ ਟਾਇਟਨਸ (GT) ਸ਼ੁੱਕਰਵਾਰ ਨੂੰ ਯਾਨੀ ਅੱਜ IPL 2024 ਦੇ 59ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (CSK) ਦੀ ਮੇਜ਼ਬਾਨੀ ਕਰੇਗਾ। ਪੁਆਇੰਟ ਟੇਬਲ ‘ਤੇ ਚੌਥੇ ਸਥਾਨ ‘ਤੇ ਕਾਬਜ਼ ਸੀ.ਐੱਸ.ਕੇ ਧਰਮਸ਼ਾਲਾ ‘ਚ ਪੰਜਾਬ ਕਿੰਗਜ਼ ਖ਼ਿਲਾਫ਼ ਆਸਾਨ ਜਿੱਤ ਤੋਂ ਬਾਅਦ ਇਸ ਮੈਚ ‘ਚ ਉਤਰ ਰਿਹਾ ਹੈ, ਜਦਕਿ ਟੇਬਲ ਦੇ ਸਭ ਤੋਂ ਹੇਠਲੇ ਸਥਾਨ ‘ਤੇ ਰਹੀ ਜੀ.ਟੀ ਆਪਣੇ ਪਿਛਲੇ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਹਾਰ ਗਈ ਸੀ। ਚੇਨਈ ਅਤੇ ਗੁਜਰਾਤ ਆਈ.ਪੀ.ਐਲ ਵਿੱਚ ਛੇ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਨ ਅਤੇ ਦੋਵਾਂ ਟੀਮਾਂ ਨੇ ਬਰਾਬਰ ਜਿੱਤ ਦਰਜ ਕੀਤੀ ਹੈ।

GT ਬਨਾਮ CSK ਹੈੱਡ ਟੂ ਹੈਡ: 6

ਗੁਜਰਾਤ ਟਾਇਟਨਸ: 3 , ਚੇਨਈ ਸੁਪਰ ਕਿੰਗਜ਼: 3

GT ਬਨਾਮ CSK ਮੈਚ ਦਾ ਸਮਾਂ: ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਅਤੇ ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਭਾਵ ਸ਼ਾਮ 7:00 ਵਜੇ ਹੋਵੇਗਾ।

GT ਬਨਾਮ CSK ਮੈਚ ਸਥਾਨ: ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ

ਜੀ.ਟੀ ਬਨਾਮ ਸੀ.ਐਸ.ਕੇ ਦਾ ਭਾਰਤ ਵਿੱਚ ਟੈਲੀਵਿਜ਼ਨ ‘ਤੇ ਸਿੱਧਾ ਪ੍ਰਸਾਰਣ: ਜੀ.ਟੀ ਬਨਾਮ ਸੀ.ਐਸ.ਕੇ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈਟਵਰਕ ਦੁਆਰਾ ਕੀਤਾ ਜਾਵੇਗਾ।

ਭਾਰਤ ਵਿੱਚ ਲਾਈਵ ਸਟ੍ਰੀਮ: ਜੀ.ਟੀ ਬਨਾਮ CSK ਲਾਈਵ ਸਟ੍ਰੀਮਿੰਗ JioCinema ‘ਤੇ ਉਪਲਬਧ ਹੈ

ਚੇਨਈ ਸੁਪਰ ਕਿੰਗਜ਼ : ਅਜਿੰਕਿਆ ਰਹਾਣੇ, ਰੁਤੁਰਾਜ ਗਾਇਕਵਾੜ (ਕਪਤਾਨ), ਡੇਰਿਲ ਮਿਸ਼ੇਲ, ਸ਼ਿਵਮ ਦੂਬੇ, ਮੋਈਨ ਅਲੀ, ਰਵਿੰਦਰ ਜਡੇਜਾ, ਐਮ.ਐਸ ਧੋਨੀ (ਵਿਕਟਕੀਪਰ), ਮਿਸ਼ੇਲ ਸੈਂਟਨਰ, ਸ਼ਾਰਦੁਲ ਠਾਕੁਰ, ਰਿਚਰਡ ਗਲੀਸਨ, ਤੁਸ਼ਾਰ ਦੇਸ਼ਪਾਂਡੇ, ਸਮੀਰ ਰਿਜ਼ਵੀ,ਸਿਮਰਜੀਤ ਸਿੰਘ, ਸ਼ੇਖ ਰਸ਼ੀਦ, ਮੁਕੇਸ਼ ਚੌਧਰੀ, ਪ੍ਰਸ਼ਾਂਤ ਸੋਲੰਕੀ, ਰਚਿਨ ਰਵਿੰਦਰਾ, ਅਜੇ ਜਾਦਵ ਮੰਡਲ, ਆਰ.ਐਸ.ਹੰਗਰਗੇਕਰ, ਮਹੇਸ਼ ਥੀਕਸ਼ਾਨਾ, ਨਿਸ਼ਾਂਤ ਸਿੰਧੂ, ਅਰਾਵਲੀ ਅਵਨੀਸ਼।

ਗੁਜਰਾਤ ਟਾਇਟਨਸ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਸ਼ਾਹਰੁਖ ਖਾਨ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਮੋਹਿਤ ਸ਼ਰਮਾ, ਜੋਸ਼ੂਆ ਲਿਟਲ, ​​ਸੰਦੀਪ ਵਾਰੀਅਰ, ਵਿਜੇ ਸ਼ੰਕਰ, ਮਾਨਵ ਸੁਥਾਰ, ਜਯੰਤ ਯਾਦਵ , ਦਰਸ਼ਨ ਨਾਲਕੰਡੇ, ਸ਼ਰਤ ਬੀ.ਆਰ., ਕੇਨ ਵਿਲੀਅਮਸਨ, ਮੈਥਿਊ ਵੇਡ, ਉਮੇਸ਼ ਯਾਦਵ, ਅਭਿਨਵ ਮਨੋਹਰ, ਰਵੀਸ਼੍ਰੀਨਿਵਾਸਨ ਸਾਈ ਕਿਸ਼ੋਰ, ਕਾਰਤਕੀ ਤਿਆਗੀ, ਸਪੈਂਸਰ ਜਾਨਸਨ, ਅਜ਼ਮਤੁੱਲਾ ਓਮਰਜ਼ਈ, ਸੁਸ਼ਾਂਤ ਮਿਸ਼ਰਾ।

Leave a Reply