November 7, 2024

IPL ‘ਚ ਖੇਡ ਸਕਦਾ ਹੈ ਇਹ ਆਸਟ੍ਰੇਲੀਆਈ ਤੇਜ਼ ਗੇਂਦਬਾਜ਼, 8 ਸਾਲ ਬਾਅਦ ਕਰੇਗਾ ਵਾਪਸੀ

ਰੇਣੁਕਾ ਸਿੰਘ ਦੀ ਟੀਮ ਇੰਡੀਆ ''ਚ ਵਾਪਸੀ ...

ਸਿਡਨੀ: ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ (Australian fast bowler) ਮਿਸ਼ੇਲ ਸਟਾਰਕ (Mitchell Starc) 2015 ਤੋਂ ਬਾਅਦ ਪਹਿਲੀ ਵਾਰ ਇੰਡੀਅਨ ਪ੍ਰੀਮੀਅਰ ਲੀਗ (Indian Premier League) (ਆਈ.ਪੀ.ਐੱਲ.) ‘ਚ ਖੇਡ ਸਕਦੇ ਹਨ। ਉਸ ਨੇ 2024 ਵਿੱਚ ਹੋਣ ਵਾਲੇ ਟੂਰਨਾਮੈਂਟ ਦੀ ਨਿਲਾਮੀ ਵਿੱਚ ਆਪਣਾ ਨਾਂ ਰੱਖਣ ਦਾ ਫ਼ੈਸਲਾ ਕੀਤਾ ਹੈ।

ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸਟਾਰਕ ਨੇ ਹਮੇਸ਼ਾ ਆਈ.ਪੀ.ਐੱਲ. ਦੀ ਬਜਾਏ ਆਪਣੀ ਰਾਸ਼ਟਰੀ ਟੀਮ ਨੂੰ ਪਹਿਲ ਦੇ ਤੌਰ ‘ਤੇ ਰੱਖਿਆ। ਉਹ ਦੋ ਸੀਜ਼ਨਾਂ ਲਈ ਆਈਪੀਐਲ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਲਈ ਖੇਡੇ ਸਨ। ਉਸਨੇ ਆਖਰੀ ਵਾਰ ਅੱਠ ਸਾਲ ਪਹਿਲਾਂ 2015 ਵਿੱਚ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਸਟਾਰਕ ਦਾ ਮੰਨਣਾ ਹੈ ਕਿ ਅਗਲੇ ਸਾਲ ਜੂਨ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਈਪੀਐੱਲ ‘ਚ ਖੇਡਣਾ ਚੰਗਾ ਰਹੇਗਾ।

ਮਿਸ਼ੇਲ ਸਟਾਰਕ ਨੇ ਵਿਲੋ ਟਾਕ ਨਾਮ ਦੇ ਇੱਕ ਪੋਡਕਾਸਟ ‘ਚ ਕਿਹਾ, ‘ਮੈਨੂੰ ਆਈਪੀਐੱਲ ਖੇਡੇ 8 ਸਾਲ ਹੋ ਗਏ ਹਨ ਅਤੇ ਅਗਲੇ ਸਾਲ ਮੈਂ ਯਕੀਨੀ ਤੌਰ ‘ਤੇ ਇਸ ਟੂਰਨਾਮੈਂਟ ‘ਚ ਵਾਪਸੀ ਕਰਨ ਜਾ ਰਿਹਾ ਹਾਂ। ਇਸ ਨਾਲ ਮੈਨੂੰ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਕਾਫ਼ੀ ਮਦਦ ਮਿਲੇਗੀ। ਮੈਂ ਵਿਸ਼ਵ ਕੱਪ ਤੋਂ ਅੱਗੇ ਕੁਝ ਨਹੀਂ ਦੇਖ ਸਕਦਾ। ਅਸੀਂ ਇਸ ਸਾਲ ਭਾਰਤ ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਬਿਹਤਰ ਪ੍ਰਦਰਸ਼ਨ ਕਰਾਂਗੇ। ਇਸ ਤੋਂ ਬਾਅਦ ਸਾਨੂੰ ਕੁਝ ਟੈਸਟ ਸੀਰੀਜ਼ ਖੇਡਣੀਆਂ ਹਨ। ਮੈਂ ਖੁਦ ਨੂੰ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਹੈ।

The post IPL ‘ਚ ਖੇਡ ਸਕਦਾ ਹੈ ਇਹ ਆਸਟ੍ਰੇਲੀਆਈ ਤੇਜ਼ ਗੇਂਦਬਾਜ਼, 8 ਸਾਲ ਬਾਅਦ ਕਰੇਗਾ ਵਾਪਸੀ appeared first on Time Tv.

By admin

Related Post

Leave a Reply