November 5, 2024

IND vs SL: ਸ਼੍ਰੀਲੰਕਾ ਦਾ ਤੇਜ਼ ਗੇਂਦਬਾਜ਼ ਸੱਟ ਕਾਰਨ ਟੀ-20 ਸੀਰੀਜ਼ ਤੋਂ ਹੋਇਆ ਬਾਹਰ

ਸਪੋਰਟਸ ਡੈਸਕ : ਸ਼੍ਰੀਲੰਕਾ (Sri Lanka) ਦੇ ਤੇਜ਼ ਗੇਂਦਬਾਜ਼ ਨੁਵਾਨ ਤੁਸ਼ਾਰਾ (Nuwan Tushara) ਅਭਿਆਸ ਦੌਰਾਨ ਹੱਥ ਦੀ ਸੱਟ ਕਾਰਨ ਭਾਰਤ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। 29 ਸਾਲਾ ਖਿਡਾਰੀ ਨੂੰ ਬੁੱਧਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਖੱਬੇ ਹੱਥ ਦੇ ਅੰਗੂਠੇ ‘ਤੇ ਸੱਟ ਲੱਗ ਗਈ ਸੀ।

ਸ਼੍ਰੀਲੰਕਾ ਨੇ ਤੁਸ਼ਾਰਾ ਦੀ ਜਗ੍ਹਾ ਇੱਕ ਹੋਰ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਤੁਸ਼ਾਰਾ ਦੀ ਸੱਟ ਸ਼੍ਰੀਲੰਕਾ ਲਈ ਵੱਡਾ ਝਟਕਾ ਹੈ ਕਿਉਂਕਿ ਇਹ ਤੇਜ਼ ਗੇਂਦਬਾਜ਼ ਸ਼ਾਨਦਾਰ ਫਾਰਮ ‘ਚ ਸੀ। ਉਨ੍ਹਾਂ ਨੇ ਪਿਛਲੇ ਮਹੀਨੇ ਟੀ-20 ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਲਈ ਸਭ ਤੋਂ ਵੱਧ ਅੱਠ ਵਿਕਟਾਂ ਲਈਆਂ ਸਨ। ਉਨ੍ਹਾਂ ਦੀ ਇਕਾਨਮੀ ਰੇਟ ਵੀ 5.62 ਸੀ।

ਤੁਸ਼ਾਰਾ ਸੱਟ ਕਾਰਨ ਇਸ ਸੀਰੀਜ਼ ਤੋਂ ਬਾਹਰ ਹੋਣ ਵਾਲੇ ਦੂਜੇ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਦੁਸ਼ਮੰਥ ਚਮੀਰਾ ਨੂੰ ਖਰਾਬ ਸਿਹਤ ਕਾਰਨ ਟੀਮ ਛੱਡਣੀ ਪਈ ਸੀ। ਉਨ੍ਹਾਂ ਦੀ ਜਗ੍ਹਾ ਅਸਥਾ ਫਰਨਾਂਡੋ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

By admin

Related Post

Leave a Reply