ਸਪੋਰਟਸ ਨਿਊਜ਼ : ਜ਼ਿੰਬਾਬਵੇ ਨੂੰ ਹਰਾਉਣ ਤੋਂ ਬਾਅਦ ਟੀਮ ਇੰਡੀਆ ਦਾ ਸਾਹਮਣਾ ਹੁਣ ਸ਼੍ਰੀਲੰਕਾ ਨਾਲ ਹੋਵੇਗਾ। ਸ਼੍ਰੀਲੰਕਾ ਦੌਰੇ ‘ਤੇ ਭਾਰਤੀ ਟੀਮ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ (T20I series) ਅਤੇ ਓਨੀ ਹੀ ਵਨਡੇ ਸੀਰੀਜ਼ ਖੇਡਣੀ ਹੈ। ਭਾਰਤ ਦਾ ਸ਼੍ਰੀਲੰਕਾ ਦੌਰਾ 27 ਜੁਲਾਈ ਨੂੰ ਪਹਿਲੇ ਟੀ-20 ਨਾਲ ਸ਼ੁਰੂ ਹੋਵੇਗਾ। ਟੀਮ ਇੰਡੀਆ ਸ਼੍ਰੀਲੰਕਾ ‘ਚ 12 ਦਿਨਾਂ ‘ਚ ਕੁੱਲ 6 ਮੈਚ ਖੇਡੇਗੀ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ 27 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੀ-20 ਮੈਚ ਅਗਲੇ ਦਿਨ ਯਾਨੀ 28 ਜੁਲਾਈ ਨੂੰ ਅਤੇ ਤੀਜਾ ਅਤੇ ਆਖਰੀ ਟੀ-20 ਮੈਚ 30 ਜੁਲਾਈ ਨੂੰ ਖੇਡਿਆ ਜਾਵੇਗਾ। ਟੀ-20 ਸੀਰੀਜ਼ ਦੇ ਸਾਰੇ ਮੈਚ ਪੱਲੇਕੇਲੇ ‘ਚ ਖੇਡੇ ਜਾਣਗੇ। ਟੀ-20 ਸੀਰੀਜ਼ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ 2 ਅਗਸਤ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ। ਵਨਡੇ ਸੀਰੀਜ਼ ਦਾ ਦੂਜਾ ਮੈਚ 4 ਅਗਸਤ ਨੂੰ ਅਤੇ ਤੀਜਾ ਅਤੇ ਆਖਰੀ ਮੈਚ 7 ਅਗਸਤ ਨੂੰ ਖੇਡਿਆ ਜਾਵੇਗਾ। ਵਨਡੇ ਸੀਰੀਜ਼ ਦੇ ਸਾਰੇ ਮੈਚ ਕੋਲੰਬੋ ‘ਚ ਖੇਡੇ ਜਾਣਗੇ।
ਬੀ.ਸੀ.ਸੀ.ਆਈ ਨੇ ਜ਼ਿੰਬਾਬਵੇ ਲਈ ਬਹੁਤ ਹੀ ਨੌਜਵਾਨ ਟੀਮ ਦੀ ਚੋਣ ਕੀਤੀ ਸੀ। ਸ਼ੁਭਮਨ ਗਿੱਲ ਪੰਜ ਮੈਚਾਂ ਦੀ ਸੀਰੀਜ਼ ‘ਚ ਟੀਮ ਇੰਡੀਆ ਦੇ ਕਪਤਾਨ ਸਨ। ਰਿਆਨ ਪਰਾਗ, ਤੁਸ਼ਾਰਦੇਸ਼ ਪਾਂਡੇ ਅਤੇ ਅਭਿਸ਼ੇਕ ਸ਼ਰਮਾ ਵਰਗੇ ਕਈ ਨੌਜਵਾਨ ਖਿਡਾਰੀ ਇਸ ਟੀਮ ਦਾ ਹਿੱਸਾ ਸਨ। ਭਾਰਤੀ ਟੀਮ ਨੇ ਜ਼ਿੰਬਾਬਵੇ ‘ਚ ਪੰਜ ਮੈਚਾਂ ਦੀ ਟੀ-20 ਸੀਰੀਜ਼ 4-1 ਨਾਲ ਜਿੱਤ ਲਈ ਹੈ। ਫਿਰ ਵੀ ਸ਼੍ਰੀਲੰਕਾ ਦੌਰੇ ‘ਤੇ ਟੀ-20 ਸੀਰੀਜ਼ ਲਈ ਟੀਮ ਪੂਰੀ ਤਰ੍ਹਾਂ ਵੱਖ ਹੋ ਸਕਦੀ ਹੈ। ਸ਼੍ਰੀਲੰਕਾ ਖ਼ਿਲਾਫ਼ ਹੋਣ ਵਾਲੀ ਸੀਰੀਜ਼ ‘ਚ ਹਾਰਦਿਕ ਪੰਡਯਾ ਟੀਮ ਦੇ ਕਪਤਾਨ ਹੋ ਸਕਦੇ ਹਨ। ਇਸ ਦੇ ਨਾਲ ਹੀ ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ ਵਰਗੇ ਸਟਾਰ ਖਿਡਾਰੀ ਵੀ ਵਾਪਸੀ ਕਰ ਸਕਦੇ ਹਨ।
ਸ਼੍ਰੀਲੰਕਾ ‘ਚ ਵਨਡੇ ਸੀਰੀਜ਼ ‘ਚ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਕਪਤਾਨ ਹੋ ਸਕਦੇ ਹਨ। ਰਵਿੰਦਰ ਜਡੇਜਾ ਅਤੇ ਵਿਰਾਟ ਕੋਹਲੀ ਵੀ ਇਸ ਸੀਰੀਜ਼ ਦਾ ਹਿੱਸਾ ਬਣ ਸਕਦੇ ਹਨ। ਹਾਲਾਂਕਿ, ਇੱਕ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੇ.ਐਲ ਰਾਹੁਲ ਸ਼੍ਰੀਲੰਕਾ ਦੇ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਕਪਤਾਨ ਹੋਣਗੇ। ਜਦਕਿ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਵੇਗਾ।
ਭਾਰਤ ਦੇ ਸ਼੍ਰੀਲੰਕਾ ਦੌਰੇ ਦਾ ਪੂਰਾ ਪ੍ਰੋਗਰਾਮ
ਪਹਿਲਾ ਟੀ-20- 27 ਜੁਲਾਈ
ਦੂਜਾ ਟੀ-20- 28 ਜੁਲਾਈ
ਤੀਜਾ ਟੀ-20- 30 ਜੁਲਾਈ
ਪਹਿਲਾ ਵਨਡੇ- 2 ਅਗਸਤ
ਦੂਜਾ ਵਨਡੇ- 4 ਅਗਸਤ
ਤੀਜਾ ਵਨਡੇ- 7 ਅਗਸਤ