ਸਪੋਰਟਸ ਡੈਸਕ : ਭਾਰਤ ਨੇ ਰਵੀਚੰਦਰਨ ਅਸ਼ਵਿਨ (113 ਦੌੜਾਂ) ਦੇ ਸੈਂਕੜੇ ਅਤੇ ਰਵਿੰਦਰ ਜਡੇਜਾ (86 ਦੌੜਾਂ) ਅਤੇ ਯਸ਼ਸਵੀ ਜੈਸਵਾਲ (56 ਦੌੜਾਂ) ਦੇ ਅਰਧ ਸੈਂਕੜਿਆਂ ਦੀ ਬਦੌਲਤ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਦੀ ਪਹਿਲੀ ਪਾਰੀ ‘ਚ 376 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਹਸਨ ਮਹਿਮੂਦ ਨੇ 83 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਦਕਿ ਤਸਕੀਨ ਅਹਿਮਦ ਨੇ 3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਨਾਹਿਦ ਰਾਣਾ ਅਤੇ ਮੇਹਦੀ ਹਸਨ ਮਿਰਾਜ ਨੇ ਇੱਕ-ਇੱਕ ਵਿਕਟ ਲਈ।

ਬੰਗਲਾਦੇਸ਼ ਨੇ ਬੀਤੇ ਦਿਨ ਭਾਰਤ ਖ਼ਿਲਾਫ਼ ਟੈਸਟ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇੱਥੇ ਅੱਜ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਸ਼ਾਂਤੋ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟਾਸ ਤੋਂ ਬਾਅਦ ਸ਼ਾਂਤੋ ਨੇ ਕਿਹਾ ਕਿ ਪਿੱਚ ਮੁਸ਼ਕਲ ਲੱਗ ਰਹੀ ਸੀ ਪਰ ਨਮੀ ਨੂੰ ਦੇਖਦੇ ਹੋਏ ਉਹ ਸਥਿਤੀ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸੀਰੀਜ਼ ਤੋਂ ਬਾਅਦ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਅਤੇ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣਗੇ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਵੀ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਗੇ। ਉਨ੍ਹਾਂ ਕਿਹਾ ਕਿ ਹਰ ਟੈਸਟ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਚੰਗੀ ਤਿਆਰੀ ਕੀਤੀ ਹੈ। ਭਾਰਤੀ ਟੀਮ ਵਿੱਚ ਤਿੰਨ ਤੇਜ਼ ਗੇਂਦਬਾਜ਼ ਅਤੇ ਦੋ ਸਪਿਨਰ ਹਨ। ਤੇਜ਼ ਗੇਂਦਬਾਜ਼ਾਂ ‘ਚ ਆਕਾਸ਼ ਦੀਪ, ਬੁਮਰਾਹ ਅਤੇ ਸਿਰਾਜ ਹਨ ਜਦਕਿ ਅਸ਼ਵਿਨ ਅਤੇ ਜਡੇਜਾ ਸਪਿਨਰ ਵਜੋਂ ਖੇਡ ਰਹੇ ਹਨ।

ਪਲੇਇੰਗ 11: 

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ।

ਬੰਗਲਾਦੇਸ਼ : ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਨਜ਼ਮੁਲ ਸ਼ਾਂਤੋ (ਕਪਤਾਨ), ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਮੇਹਦੀ ਹਸਨ ਮਿਰਾਜਸ, ਹਸਨ ਮਹਿਮੂਦ, ਨਾਹੀਦ ਰਾਣਾ ਅਤੇ ਤਸਕੀਨ ਅਹਿਮਦ।

Leave a Reply