November 15, 2024

IMD ਨੇ ਹਰਿਆਣਾ ਦੇ 12 ਜ਼ਿਲ੍ਹਿਆਂ ‘ਚ ਕੀਤਾ ਆਰੇਂਜ ਤੇ ਯੈਲੋ ਅਲਰਟ ਜਾਰੀ

Latest Haryana News | IMD issued orange and yellow alert

ਹਰਿਆਣਾ : ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਇਸ ਦਾ ਅਸਰ ਆਮ ਲੋਕਾਂ ‘ਤੇ ਪੈ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਹਰਿਆਣਾ ਵਿੱਚ 16 ਨਵੰਬਰ ਤੱਕ ਧੁੰਦ ਨੂੰ ਲੈ ਕੇ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ਦੇ 3 ਜ਼ਿਲ੍ਹਿਆਂ ‘ਚ ਆਰੇਂਜ ਅਲਰਟ ਅਤੇ 9 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ, ਸੈਂਟਰਲ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਦਿੱਲੀ-NCR ਵਿੱਚ ਗ੍ਰੇਡਡ ਰਿਸਪਾਂਸ ਸਿਸਟਮ (GRAP)-3 ਪਾਬੰਦੀਆਂ ਲਾਗੂ ਕੀਤੀਆਂ ਹਨ। ਜਿਸ ਵਿੱਚ ਸਰਕਾਰ ਕਰੱਸ਼ਰਾਂ ਅਤੇ ਮਾਈਨਿੰਗ ਨੂੰ ਬੰਦ ਕਰਨ ਅਤੇ ਪੰਜਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਆਨਲਾਈਨ ਚਲਾਉਣ ਬਾਰੇ ਫ਼ੈਸਲਾ ਲਵੇਗੀ।

ਪੱਛਮੀ ਹਰਿਆਣਾ ਦੇ ਸਿਰਸਾ, ਫਤਿਹਾਬਾਦ ਅਤੇ ਰਾਜਸਥਾਨ ਦੇ ਹਿਸਾਰ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਹੈ। ਇਸ ਦੇ ਨਾਲ ਹੀ ਕੁਰੂਕਸ਼ੇਤਰ, ਕੈਥਲ, ਕਰਨਾਲ, ਰੇਵਾੜੀ, ਝੱਜਰ, ਗੁਰੂਗ੍ਰਾਮ, ਫਰੀਦਾਬਾਦ, ਰੋਹਤਕ, ਸੋਨੀਪਤ, ਪਾਣੀਪਤ, ਜੀਂਦ ਅਤੇ ਚਰਖੀ ਦਾਦਰੀ ਵਿੱਚ ਵਿਜ਼ੀਬਿਲਟੀ 50 ਤੋਂ 100 ਮੀਟਰ ਹੈ।

ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਅਗਲੇ 2 ਦਿਨਾਂ ਤੱਕ ਸੂਬੇ ਵਿੱਚ ਧੁੰਦ ਛਾਈ ਰਹੇਗੀ। ਇਸ ਦੌਰਾਨ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ। ਧੁੰਦ ਅਤੇ ਪ੍ਰਦੂਸ਼ਣ ਦੇ ਸੁਮੇਲ ਕਾਰਨ ਪ੍ਰਦੂਸ਼ਣ ਦਾ ਪੱਧਰ ਵੀ ਵਧਿਆ ਹੈ। ਹਰਿਆਣਾ ਦੇ 11 ਸ਼ਹਿਰਾਂ ਵਿੱਚ AQI 400 ਨੂੰ ਪਾਰ ਕਰ ਗਿਆ ਹੈ। ਜੀਂਦ ਵਿੱਚ AQI 500 ਤੱਕ ਪਹੁੰਚ ਗਿਆ ਹੈ।

By admin

Related Post

Leave a Reply