ਨਵੀਂ ਦਿੱਲੀ: ਰਾਜਧਾਨੀ ਦਿੱਲੀ (The Capital Delhi) ਦੇ ਕੁਝ ਇਲਾਕਿਆਂ ‘ਚ ਬੀਤੀ ਸਵੇਰ ਮੀਂਹ ਪਿਆ। ਇਸ ਨਾਲ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ। ਆਈ.ਐਮ.ਡੀ. ਮੁਤਾਬਕ ਬੀਤੀ ਸਵੇਰ 8.30 ਵਜੇ ਤੱਕ ਕਰੀਬ 4.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਆਯਾ ਨਗਰ ਵਿੱਚ ਸਭ ਤੋਂ ਵੱਧ 13.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦੂਜੇ ਪਾਸੇ ਪਾਲਮ ‘ਚ 4.8 ਮਿਲੀਮੀਟਰ ਅਤੇ ਲੋਧੀ ਰੋਡ ‘ਚ 0.8 ਮਿਲੀਮੀਟਰ ਮੀਂਹ ਪਿਆ।
IMD ਨੇ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਖੇਤਰੀ ਮੌਸਮ ਵਿਗਿਆਨ ਕੇਂਦਰ, ਨਵੀਂ ਦਿੱਲੀ ਦੇ ਅਨੁਸਾਰ, ਰਾਜਧਾਨੀ ਵਿੱਚ ਬੀਤੇ ਦਿਨ 35.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਮੀਂਹ ਤੋਂ ਬਾਅਦ ਮੌਸਮ ਵਿੱਚ 95% ਨਮੀ ਦਰਜ ਕੀਤੀ ਗਈ। ਇਸ ਤੋਂ ਬਾਅਦ ਦੁਪਹਿਰ ਦੀ ਧੁੱਪ ਨੇ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ।