IMD ਨੇ ਇੰਨ੍ਹਾ ਰਾਜਾਂ ‘ਚ ਮੀਂਹ ਦੀ ਦਿੱਤੀ ਚਿਤਾਵਨੀ
By admin / September 21, 2024 / No Comments / Punjabi News
ਨਵੀਂ ਦਿੱਲੀ : ਮਾਨਸੂਨ ਹੁਣ ਖ਼ਤਮ ਹੋ ਰਿਹਾ ਹੈ ਪਰ ਫਿਰ ਵੀ ਭਾਰੀ ਮੀਂਹ (Heavy Rain) ਪੈ ਸਕਦਾ ਹੈ। ਦਰਅਸਲ ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਝਾਰਖੰਡ, ਕੇਰਲ ਅਤੇ ਤਾਮਿਲਨਾਡੂ ਸਮੇਤ ਤੱਟਵਰਤੀ ਰਾਜਾਂ ਵਿੱਚ ਮੀਂਹ ਪੈ ਰਿਹਾ ਹੈ।
ਤੂਫ਼ਾਨ ਕਾਰਨ ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਗੁਜਰਾਤ ਆਦਿ ਤੱਟਵਰਤੀ ਰਾਜਾਂ ਵਿੱਚ 100 ਤੋਂ 150 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦਾ ਅਸਰ ਪੂਰੇ ਦੇਸ਼ ਵਿਚ ਦੇਖਿਆ ਜਾ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਦੌਰਾਨ ਮੀਂਹ ਪੈਂਦਾ ਰਹੇਗਾ।