ਚੰਡੀਗੜ੍ਹ: ਖੇਡ ਮੰਤਰੀ ਨੇ ਵਿਸ਼ਵ ਕੱਪ ‘ਚ ਮੋਹਾਲੀ ਨੂੰ ਇਕ ਵੀ ਮੈਚ ਨਾ ਮਿਲਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੇ ਬੀ.ਸੀ.ਸੀ.ਆਈ. (BCCI) ਦੇ ਮੁਖੀ ਰੋਜ਼ ਬਿੰਨੀ ਅਤੇ ਜੈ ਸ਼ਾਹ ਨੂੰ ਪੱਤਰ ਲਿਖ ਕੇ ਸਵਾਲ ਉਠਾਇਆ ਹੈ ਕਿ ਮੋਹਾਲੀ ਨੂੰ ਇਕ ਵੀ ਮੈਚ ਨਾ ਦੇਣ ਦਾ ਕੀ ਕਾਰਨ ਹੈ? ਇਹ ਸਪੱਸ਼ਟ ਕੀਤਾ ਜਾਵੇ। ਇਹ ਪਹਿਲੀ ਵਾਰ ਹੈ ਜਦੋਂ ਮੋਹਾਲੀ ਨੂੰ ਵਿਸ਼ਵ ਕੱਪ ਦੇ ਕਿਸੇ ਮੈਚ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਈ.ਸੀ.ਸੀ ਨੇ ਮੋਹਾਲੀ ਸਟੇਡੀਅਮ (Mohali Stadium) ਦਾ ਨਿਰੀਖਣ ਕਦੋਂ ਕੀਤਾ ਸੀ। ਦੱਸ ਦੇਈਏ ਕਿ ਜਦੋਂ 2011 ਦਾ ਵਿਸ਼ਵ ਕੱਪ ਹੋਇਆ ਸੀ ਤਾਂ ਸੈਮੀਫਾਈਨਲ ਮੈਚ ਮੋਹਾਲੀ ਵਿੱਚ ਹੋਇਆ ਸੀ।
ਜ਼ਿਕਰਯੋਗ ਹੈ ਕਿ ਆਈ.ਸੀ.ਸੀ ਵਿਸ਼ਵ ਕੱਪ 2023 (ICC World Cup 2023) ਲਈ ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹ ਤੈਅ ਸੀ ਕਿ ਕਿਹੜੀ ਟੀਮ ਕਿਸ ਦੇ ਖ਼ਿਲਾਫ਼ ਅਤੇ ਕਦੋਂ ਖੇਡੇਗੀ ਪਰ ਮੋਹਾਲੀ ਨੂੰ ਵਿਸ਼ਵ ਕੱਪ ਦੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਲਈ ਮੀਤ ਹੇਅਰ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
The post ICC World Cup 2023: ਖੇਡ ਮੰਤਰੀ ਮੀਤ ਹੇਅਰ ਨੇ BCCI ਨੂੰ ਲਿਖਿਆ ਪੱਤਰ appeared first on Time Tv.