ਨਵੀਂ ਦਿੱਲੀ : ਵਿਵਾਦਾਂ ਵਿੱਚ ਘਿਰੀ IC-814 ਵੈੱਬ ਸੀਰੀਜ਼  (IC-814 Web Series) ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। IB ਮੰਤਰਾਲੇ ਨੂੰ ਮਿਲਣ ਤੋਂ ਬਾਅਦ ਨੈੱਟਫਲਿਕਸ ਨੇ ਡਿਸਕਲੇਮਰ ‘ਚ ਬਦਲਾਅ ਕੀਤਾ ਹੈ। ਨੈੱਟਫਲਿਕਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸਨੇ ਪਾਕਿਸਤਾਨੀ ਇਸਲਾਮਿਕ ਅੱਤਵਾਦੀਆਂ ਦੇ ਅਸਲ ਨਾਵਾਂ ਦੇ ਨਾਲ ਇੱਕ ਡਿਸਕਲੇਮਰ ਜੋੜਨ ਦਾ ਐਲਾਨ ਕੀਤਾ ਹੈ। ਇਸ ‘ਚ ਜਹਾਜ਼ ਹਾਈਜੈਕ ‘ਚ ਸ਼ਾਮਲ ਸਾਰੇ ਅੱਤਵਾਦੀਆਂ ਦੇ ਅਸਲੀ ਨਾਂ ਦਿਖਾਏ ਜਾਣਗੇ।

IC 814′ ਸ਼ੋਅ ‘ਚ ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀ ਪੂਰੀ ਘਟਨਾ ਦੌਰਾਨ ਆਪਣੇ ਅਸਲੀ ਨਾਂ ਦੀ ਬਜਾਏ ਕੋਡ ਨੇਮ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ। ਇਹ ਨਾਂ ਹਨ- ਬਰਗਰ, ਚੀਫ਼, ਸ਼ੰਕਰ ਅਤੇ ਭੋਲਾ। ਸੋਸ਼ਲ ਮੀਡੀਆ ‘ਤੇ, ਜਨਤਾ ਨੇ IC 814’ ਵਿਚ ਹਾਈਜੈਕਰਾਂ ਦੇ ਹਿੰਦੂ ਨਾਵਾਂ ‘ਤੇ ਇਤਰਾਜ਼ ਉਠਾਇਆ ਅਤੇ ਦੋਸ਼ ਲਗਾਇਆ ਕਿ ਇਹ ਅੱਤਵਾਦੀਆਂ ਦੇ ਅਸਲੀ ਨਾਮ ਛੁਪਾਉਣ ਦੀ ਕੋਸ਼ਿਸ਼ ਹੈ।

ਨੈੱਟਫਲਿਕਸ ਕੰਟੈਂਟ ਹੈੱਡ ਨੂੰ ਦਿੱਲੀ ‘ਚ ਕੀਤਾ ਗਿਆ ਤਲਬ
ਵੈੱਬ ਸੀਰੀਜ਼ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਬੀਤੇ ਦਿਨ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਨੈੱਟਫਲਿਕਸ ਦੇ ਕੰਟੈਂਟ ਹੈੱਡ ਨੂੰ ਦਿੱਲੀ ਤਲਬ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੰਤਰਾਲੇ ਨੇ ਮੰਗਲਵਾਰ ਨੂੰ ਯਾਨੀ ਅੱਜ ਨੈੱਟਫਲਿਕਸ ਇੰਡੀਆ ਦੇ ਕੰਟੈਂਟ ਹੈੱਡ ਨੂੰ ਤਲਬ ਕੀਤਾ ਅਤੇ IC 814′ ਦੇ ਕਥਿਤ ਵਿਵਾਦਪੂਰਨ ਪਹਿਲੂਆਂ ‘ਤੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ।

Leave a Reply