ਓਡੀਸ਼ਾ: ਓਡੀਸ਼ਾ ਸਰਕਾਰ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (Indian Administrative Service),(ਆਈ.ਏ.ਐਸ.) ਅਧਿਕਾਰੀ ਅਰਵਿੰਦ ਕੁਮਾਰ ਪਾਧੀ (Officer Arvind Kumar Padhi) ਨੂੰ ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (Sri Jagannath Temple Administration),(ਐਸ.ਜੇ.ਟੀ.ਏ.) ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਹੈ ਜੋ ਕਿ ਸੀਨੀਅਰ ਆਈ.ਏ.ਐਸ. ਅਧਿਕਾਰੀ ਵੀ.ਵੀ ਯਾਦਵ ਦੀ ਥਾਂ ਲੈਣਗੇ। ਕਾਨੂੰਨ ਵਿਭਾਗ ਨੇ ਸ਼੍ਰੀ ਜਗਨਨਾਥ ਟੈਂਪਲ ਐਕਟ, 1954 ਦੀ ਉਪ ਧਾਰਾ 19 ਨੂੰ ਲਾਗੂ ਕਰਦੇ ਹੋਏ ਬੀਤੀ ਦੇਰ ਰਾਤ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪਾਧੀ ਦੀ ਨਿਯੁਕਤੀ ਨੂੰ ਪ੍ਰਭਾਵਤ ਕੀਤਾ।

ਹਾਲ ਹੀ ‘ਚ ਰਥ ਯਾਤਰਾ ਸਮਾਰੋਹ ਦੌਰਾਨ ਭਗਵਾਨ ਬਲਭੱਦਰ ਦੀ ਮੂਰਤੀ ਡਿੱਗਣ ਨਾਲ 12 ਸੇਵਕ ਜ਼ਖਮੀ ਹੋ ਗਏ ਸਨ। ਇਸ ਘਟਨਾ ਦੌਰਾਨ ਯਾਦਵ ਦੀ ਗੈਰ-ਹਾਜ਼ਰੀ ਨੂੰ ਲੈ ਕੇ ਕਾਫੀ ਆਲੋਚਨਾ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ। ਪਾਧੀ ਇਸ ਤੋਂ ਪਹਿਲਾਂ ਸ੍ਰੀ ਜਗਨਨਾਥ ਮੰਦਰ ਦੇ ਮੁੱਖ ਪ੍ਰਸ਼ਾਸਕ ਵਜੋਂ ਵੀ ਕੰਮ ਕਰ ਚੁੱਕੇ ਹਨ।

Leave a Reply