ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਦੀ ਡੇਹਰਾ, ਹਮੀਰਪੁਰ ਅਤੇ ਨਾਲਾਗੜ੍ਹ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ (The By-Elections) ਦੇ ਨਤੀਜੇ ਅੱਜ ਸਾਹਮਣੇ ਆ ਰਹੇ ਹਨ। ਉਭਰ ਰਹੇ ਰੁਝਾਨਾਂ ਮੁਤਾਬਕ ਕਾਂਗਰਸ ਇਸ ਸਮੇਂ 3 ਸੀਟਾਂ ‘ਤੇ ਅੱਗੇ ਹੈ। ਜਦੋਂ ਕਿ ਡੇਹਰਾ ਤੋਂ ਚੋਣ ਲੜ ਰਹੇ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ 6ਵੇਂ ਗੇੜ ਵਿੱਚ 1815 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਦੱਸ ਦੇਈਏ ਕਿ ਡੇਹਰਾ ‘ਚ ਕਮਲੇਸ਼ ਠਾਕੁਰ ਅਤੇ ਭਾਜਪਾ ਦੇ ਹੁਸ਼ਿਆਰ ਸਿੰਘ ਵਿਚਾਲੇ ਮੁਕਾਬਲਾ ਹੈ। ਇੱਥੇ ਤਿੰਨ ਚੋਣਾਂ ਵਿੱਚ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਹੈ।
ਡੇਹਰਾ ਸੀਟ ਲਈ ਪਹਿਲੀ ਵਾਰ 2012 ਵਿੱਚ ਚੋਣਾਂ ਹੋਈਆਂ ਸਨ। ਇੱਥੇ ਭਾਜਪਾ ਦੇ ਰਵਿੰਦਰ ਰਵੀ ਇੱਕ ਵਾਰ ਅਤੇ ਆਜ਼ਾਦ ਹੁਸ਼ਿਆਰ ਸਿੰਘ ਦੋ ਵਾਰ ਚੋਣ ਜਿੱਤ ਚੁੱਕੇ ਹਨ। ਯਾਨੀ ਹੁਣ ਦੇਖਣਾ ਇਹ ਹੋਵੇਗਾ ਕਿ ਕਮਲੇਸ਼ ਪਹਿਲੀ ਵਾਰ ਇੱਥੇ ਕਾਂਗਰਸ ਦਾ ਖਾਤਾ ਖੋਲ੍ਹਣ ‘ਚ ਕਾਮਯਾਬ ਹੁੰਦੇ ਹਨ ਜਾਂ ਨਹੀਂ। ਇਸ ਵਾਰ ਡੇਹਰਾ ਵਿਧਾਨ ਸਭਾ ਉਪ ਚੋਣ ਲਈ 65.42% ਵੋਟਿੰਗ ਹੋਈ। ਇਹ 2022 ਦੇ ਮੁਕਾਬਲੇ 5.62% ਘੱਟ ਹੈ। ਇਸ ਤੋਂ ਪਹਿਲਾਂ 2022 ਵਿੱਚ ਇੱਥੇ 71.04% ਲੋਕਾਂ ਨੇ ਵੋਟ ਪਾਈ ਸੀ।
ਹਿਮਾਚਲ ਦੇ ਨਤੀਜੇ ਲਾਈਵ:
ਦੇਹਰਾ- ਕਾਂਗਰਸ ਤੋਂ ਕਮਲੇਸ਼ ਠਾਕੁਰ 1815 ਵੋਟਾਂ ਨਾਲ ਅੱਗੇ
ਹਮੀਰਪੁਰ – ਕਾਂਗਰਸ ਦੇ ਪੁਸ਼ਪਿੰਦਰ ਵਰਮਾ 883 ਵੋਟਾਂ ਨਾਲ ਅੱਗੇ ਹਨ
ਨਾਲਾਗੜ੍ਹ – ਕਾਂਗਰਸ ਦੇ ਹਰਦੀਪ ਸਿੰਘ ਬਾਵਾ 2194 ਵੋਟਾਂ ਨਾਲ ਅੱਗੇ ਹਨ