ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਸੀਟ (The Hamirpur Seat) ‘ਤੇ ਉਪ ਚੋਣ ਦੇ ਨਤੀਜਿਆਂ ਮੁਤਾਬਕ ਭਾਜਪਾ ਉਮੀਦਵਾਰ ਆਸ਼ੀਸ਼ ਸ਼ਰਮਾ (BJP Candidate Ashish Sharma) ਨੇ ਜਿੱਤ ਹਾਸਲ ਕੀਤੀ ਹੈ। ਆਸ਼ੀਸ਼ ਸ਼ਰਮਾ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਡਾ: ਪੁਸ਼ਪਿੰਦਰ ਵਰਮਾ ਨੂੰ 1571 ਵੋਟਾਂ ਨਾਲ ਹਰਾਇਆ ਹੈ ।

ਦੱਸ ਦਈਏ ਕਿ 9 ਗੇੜਾਂ ਦੀ ਗਿਣਤੀ ਤੋਂ ਬਾਅਦ ਭਾਜਪਾ ਉਮੀਦਵਾਰ ਅਸ਼ੀਸ਼ ਸ਼ਰਮਾ ਨੂੰ 26617 ਵੋਟਾਂ ਮਿਲੀਆਂ ਜਦਕਿ ਕਾਂਗਰਸ ਉਮੀਦਵਾਰ ਡਾ: ਪੁਸ਼ਪਿੰਦਰ ਵਰਮਾ ਨੂੰ 25184 ਵੋਟਾਂ ਮਿਲੀਆਂ, ਜਿਸ ‘ਚ ਆਸ਼ੀਸ਼ ਸ਼ਰਮਾ 1433 ਵੋਟਾਂ ਨਾਲ ਅੱਗੇ ਹਨ। ਇਸ ਤੋਂ ਬਾਅਦ ਬੈਲਟ ਪੇਪਰਾਂ ਦੀ ਗਿਣਤੀ ਵਿੱਚ ਵੀ ਅਸ਼ੀਸ਼ ਸ਼ਰਮਾ ਨੂੰ 138 ਵੋਟਾਂ ਦੀ ਲੀਡ ਮਿਲੀ। ਆਸ਼ੀਸ਼ ਸ਼ਰਮਾ ਨੇ ਹਮੀਰਪੁਰ ਸੀਟ ਤੋਂ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ। 2022 ਵਿੱਚ ਅਸ਼ੀਸ਼ ਸ਼ਰਮਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਅਤੇ ਹੁਣ ਭਾਜਪਾ ਦੀ ਤਰਫੋਂ ਚੋਣ ਜਿੱਤੀ ਹੈ। ਦੂਜੇ ਪਾਸੇ ਹਮੀਰਪੁਰ ‘ਚ ਭਾਜਪਾ ਉਮੀਦਵਾਰ ਦੀ ਜਿੱਤ ਨੂੰ ਲੈ ਕੇ ਜਸ਼ਨ ਸ਼ੁਰੂ ਹੋ ਗਏ ਹਨ।

Leave a Reply