ਹਿਮਾਚਲ ਪ੍ਰਦੇਸ਼: ਦੇਹਰਾ ਸੀਟ ‘ਤੇ ਹੋਈ ਉਪ ਚੋਣ ‘ਚ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ (Chief Minister Sukhwinder Singh Sukhu) ਦੀ ਪਤਨੀ ਕਮਲੇਸ਼ ਠਾਕੁਰ (Kamlesh Thakur) ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਪਹਿਲੀ ਵਾਰ ਕਾਂਗਰਸ ਇੱਥੇ ਆਪਣਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਹੋਈ ਹੈ। ਕਮਲੇਸ਼ ਠਾਕੁਰ ਨੇ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਨੂੰ 9399 ਵੋਟਾਂ ਨਾਲ ਹਰਾਇਆ। ਨਾਲ ਹੀ ਉਨ੍ਹਾਂ ਨੇ ਇਸ ਸੀਟ ‘ਤੇ ਹੁਣ ਤੱਕ ਸਭ ਤੋਂ ਵੱਧ ਵੋਟਾਂ ਲੈਣ ਦਾ ਰਿਕਾਰਡ ਵੀ ਬਣਾਇਆ ਹੈ। ਕਮਲੇਸ਼ ਨੂੰ 32737 ਵੋਟਾਂ ਮਿਲੀਆਂ, ਜੋ ਦੇਹਰਾ ਸੀਟ ਤੋਂ ਕਿਸੇ ਉਮੀਦਵਾਰ ਨੂੰ ਮਿਲੀਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਵੋਟਾਂ ਹਨ।

ਨਹੀਂ ਲੱਗ ਸਕੀ ਹੁਸ਼ਿਆਰ ਸਿੰਘ ਦੀ ਹੈਟ੍ਰਿਕ 

ਕਮਲੇਸ਼ ਠਾਕੁਰ ਨੇ ਹੁਸ਼ਿਆਰ ਸਿੰਘ ਨੂੰ ਦੇਹਰਾ ਸੀਟ ‘ਤੇ ਜਿੱਤ ਦੀ ਹੈਟ੍ਰਿਕ ਲਗਾਉਣ ਤੋਂ ਵੀ ਰੋਕਿਆ। 2017 ਵਿੱਚ ਹੁਸ਼ਿਆਰ ਨੇ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਫਿਰ ਉਨ੍ਹਾਂ ਨੇ ਭਾਜਪਾ ਦੇ ਰਵਿੰਦਰ ਸਿੰਘ ਰਵੀ ਨੂੰ 24,206 ਵੋਟਾਂ ਹਾਸਲ ਕਰਕੇ ਹਰਾਇਆ। ਫਿਰ 2022 ਵਿੱਚ ਹੁਸ਼ਿਆਰ ਨੇ 22,997 ਵੋਟਾਂ ਲੈ ਕੇ ਕਾਂਗਰਸੀ ਉਮੀਦਵਾਰ ਨੂੰ ਹਰਾਇਆ। ਹਾਲਾਂਕਿ ਉਨ੍ਹਾਂ ਨੇ ਹਾਲ ਹੀ ‘ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਕਾਰਨ ਜ਼ਿਮਨੀ ਚੋਣ ਕਰਵਾਉਣੀ ਪਈ ਸੀ ਅਤੇ ਭਾਜਪਾ ਵੱਲੋਂ ਹੁਸ਼ਿਆਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀ। ਉਂਜ, ਹੁਸ਼ਿਆਰ ਸਿੰਘ ਨੂੰ ਲੈ ਕੇ ਬੀ.ਜੇ.ਪੀ. ਦਾ ਜੋ ਦਾਅ ਸੀ ਉਹ ਉਲਟਾ ਪੈ ਗਿਆ।

ਕਿਸਨੂੰ ਮਿਲੀਆਂ ਕਿੰਨੀਆਂ ਵੋਟਾਂ

ਕਾਂਗਰਸ- ਕਮਲੇਸ਼ ਠਾਕੁਰ (32737)

ਭਾਜਪਾ- ਹੁਸ਼ਿਆਰ ਸਿੰਘ (23338)

ਆਜ਼ਾਦ – ਸੁਲੇਖਾ ਚੌਧਰੀ (171)

ਆਜ਼ਾਦ – ਅਰੁਣ ਅੰਕੇਸ਼ ਸਿਆਲ (67)

ਆਜ਼ਾਦ – ਐਡਵੋਕੇਟ ਸੰਜੇ ਸ਼ਰਮਾ (43)

ਨੋਟਾ – 150

Leave a Reply