ਹਰਿਆਣਾ : ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ (Haryana Vidhan Sabha Election Results) ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਸੂਬੇ ਦੀਆਂ ਸਾਰੀਆਂ 90 ਸੀਟਾਂ ‘ਤੇ ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਜ਼ਬਰਦਸਤ ਵਾਪਸੀ ਕਰਕੇ ਸਰਕਾਰ (The Government) ਬਣਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ ਵੱਡਾ ਝਟਕਾ ਲੱਗ ਰਿਹਾ ਹੈ। 90 ਸੀਟਾਂ ਦੇ ਚੋਣ ਨਤੀਜਿਆਂ ਦੇ ਰੁਝਾਨਾਂ ‘ਚ ਆਮ ਆਦਮੀ ਪਾਰਟੀ ਕਿਸੇ ਵੀ ਸੀਟ ‘ਤੇ ਅੱਗੇ ਨਹੀਂ ਹੈ। ‘ਆਪ’ ਸਾਰੀਆਂ 88 ਸੀਟਾਂ ‘ਤੇ ਬਹੁਤ ਪਿੱਛੇ ਚਲ ਰਹੀ ਹੈ। ਅਜਿਹੇ ‘ਚ ਪਾਰਟੀ ਨੂੰ ਸੂਬੇ ‘ਚ ਜ਼ਮਾਨਤ ਬਚਾਉਣ ਲਈ ਲੋੜੀਂਦੀਆਂ ਵੋਟਾਂ ਹਾਸਲ ਕਰਨ ਦੀ ਚੁਣੌਤੀ ਵੀ ਹੈ।

ਭਾਵੇਂ ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਚਲਾ ਰਹੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਹਰਿਆਣਾ ਵਿੱਚ ਵੀ ਵੱਡਾ ਦਾਅ ਖੇਡਿਆ ਸੀ ਅਤੇ 90 ਵਿੱਚੋਂ 88 ਸੀਟਾਂ ’ਤੇ ਚੋਣ ਲੜੀ ਸੀ, ਪਰ ਲੱਗਦਾ ਹੈ ਕਿ ਹਰਿਆਣਾ ਦੇ ਲੋਕਾਂ ਨੂੰ ਪਸੰਦ ਨਹੀਂ ਆ ਰਹੀ ਹੈ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਏ ਐਗਜ਼ਿਟ ਪੋਲ ‘ਚ ਵੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਸੀ। ਕਿਸੇ ਵੀ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਮਿਲਣ ਦਾ ਕੋਈ ਜ਼ਿਕਰ ਨਹੀਂ ਸੀ। ਅਜਿਹੇ ‘ਚ ਸਪੱਸ਼ਟ ਹੈ ਕਿ ਹਰਿਆਣਾ ‘ਚ ਆਮ ਆਦਮੀ ਪਾਰਟੀ ਦਾ ਕੋਈ ਨਾਂ-ਬਾਣੀ ਨਹੀਂ ਹੈ।

ਹਰਿਆਣਾ ਦੀਆਂ ਹੋਰ ਖੇਤਰੀ ਪਾਰਟੀਆਂ ਦੀ ਗੱਲ ਕਰੀਏ ਤਾਂ ਦੁਸ਼ਯੰਤ ਚੌਟਾਲਾ ਦੀ ਪਾਰਟੀ ਜਨਨਾਇਕ ਜਨਤਾ ਪਾਰਟੀ ਯਾਨੀ ਜੇ.ਜੇ.ਪੀ. ਨੇ ਇਸ ਵਾਰ ਇੱਕਲਿਆ ਹੀ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਚੋਣ ਨਤੀਜਿਆਂ ਦੇ ਰੁਝਾਨਾਂ ਦੇ ਲਿਹਾਜ਼ ਨਾਲ ਜੇ.ਜੇ.ਪੀ. ਦੀ ਹਾਲਤ ਆਮ ਆਦਮੀ ਪਾਰਟੀ ਤੋਂ ਵੱਖਰੀ ਨਹੀਂ ਹੈ। ਜੇ.ਜੇ.ਪੀ. ਨੂੰ ਅਜੇ ਤੱਕ ਕਿਸੇ ਵੀ ਸੀਟ ‘ਤੇ ਲੀਡ ਨਹੀਂ ਮਿਲੀ ਹੈ। ਅਜਿਹੇ ‘ਚ ਦੁਸ਼ਯੰਤ ਚੌਟਾਲਾ ਲਈ ਇਹ ਕਾਫੀ ਮੁਸ਼ਕਲ ਚੋਣ ਨਤੀਜਾ ਹੋ ਸਕਦਾ ਹੈ।

Leave a Reply