November 5, 2024

GT ਦੇ ਕਪਤਾਨ ਸ਼ੁਭਮਨ ਗਿੱਲ ‘ਤੇ ਲੱਗਾ ਜੁਰਮਾਨਾ

ਸਪੋਰਟਸ ਨਿਊਜ਼: ਆਈਪੀਐਲ ਦੇ 17ਵੇਂ ਸੀਜ਼ਨ ਵਿੱਚ ਗੁਜਰਾਤ ਟਾਈਟਨਜ਼ (ਜੀਟੀ) ਦੇ ਕਪਤਾਨ ਸ਼ੁਭਮਨ ਗਿੱਲ (Captain Shubman Gill) ਲਈ ਦੂਜੇ ਮੈਚ ਦਾ ਦਿਨ ਬੁਰਾ ਰਿਹਾ। ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਖੇਡੇ ਗਏ ਇਸ ਮੈਚ ‘ਚ ਗੁਜਰਾਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਦੇ ਨਾਲ ਹੀ ਟੀਮ ਦੇ ਸਲੋ ਓਵਰ ਰੇਟ ਲਈ ਗਿੱਲ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਆਈਪੀਐਲ ਦੇ ਚੋਣ ਜ਼ਾਬਤੇ ਦੇ ਤਹਿਤ ਘੱਟੋ-ਘੱਟ ਓਵਰ ਰੇਟ ਨੂੰ ਲੈ ਕੇ ਗਿੱਲ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਗਿੱਲ ਦੀ ਅਗਵਾਈ ਵਾਲੀ ਟੀਮ ਨੂੰ ਟੂਰਨਾਮੈਂਟ ਦੇ ਮੌਜੂਦਾ ਸੀਜ਼ਨ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਬੀਤੇ ਦਿਨ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਉਨ੍ਹਾਂ ਨੂੰ 63 ਦੌੜਾਂ ਨਾਲ ਹਰਾ ਦਿੱਤਾ ।

ਪਹਿਲੀ ਵਾਰ ਕਿਸੀ ਆਈਪੀਐਲ ਫਰੈਂਚਾਇਜ਼ੀ ਦੀ ਅਗਵਾਈ ਕਰ ਰਹੇ ਗਿੱਲ ਦੀ ਅਗਵਾਈ ਵਿੱਚ ਟਾਈਟਨਜ਼ ਨੇ ਮੁੰਬਈ ਇੰਡੀਅਨਜ਼ ਵਿਰੁੱਧ ਆਪਣਾ ਪਹਿਲਾ ਮੈਚ 6 ਦੌੜਾਂ ਨਾਲ ਜਿੱਤਿਆ ਸੀ।ਗਿੱਲ ਨੇ ਮੈਚ ਤੋਂ ਬਾਅਦ ਕਿਹਾ ਕਿ ਉਨ੍ਹਾਂ (ਸੀਐਸਕੇ) ਨੇ ਬੱਲੇਬਾਜ਼ੀ ਵਿਚ ਸਾਨੂੰ ਹਰਾਇਆ ਅਤੇ ਫਿਰ ਜਦੋਂ ਉਹ ਗੇਂਦਬਾਜ਼ੀ ਕਰ ਰਹੇ ਸਨ ਤਾਂ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ। ਅਸੀਂ ਪਾਵਰਪਲੇਅ ‘ਚ ਚੰਗੀ ਦੌੜਾਂ ਨਹੀਂ ਬਣਾ ਸਕੇ।

 ਇੰਡੀਅਨ ਪ੍ਰੀਮੀਅਰ ਲੀਗ (IPL) 27 ਮਾਰਚ, 2024
ਅਸੀਂ 190 ਤੋਂ 200 ਦੌੜਾਂ ਦੇ ਟੀਚੇ ਦੀ ਉਮੀਦ ਕਰ ਰਹੇ ਸੀ ਕਿਉਂਕਿ ਇਹ ਇੱਕ ਚੰਗੀ ਵਿਕਟ ਸੀ। ਪਰ ਅਸੀਂ ਬੱਲੇਬਾਜ਼ੀ ਵਿਚ ਨਿਰਾਸ਼ ਹੋਏ। ਸੀਐਸਕੇ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ 6 ਵਿਕਟਾਂ ‘ਤੇ 206 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਗੁਜਰਾਤ ਟਾਈਟਨਜ਼ 20 ਓਵਰਾਂ ਵਿੱਚ 8 ਵਿਕਟਾਂ ‘ਤੇ 143 ਦੌੜਾਂ ਹੀ ਬਣਾ ਸਕੀ।

By admin

Related Post

Leave a Reply