November 5, 2024

GT VS DC ਵਿਚਾਲੇ ਖੇਡਿਆ ਜਾਵੇਗਾ IPL 2024 ਦਾ 32ਵਾਂ ਮੈਚ ,ਜਾਣੋ ਪਿਚ ਰਿਪੋਰਟ

ਸਪੋਰਟਸ ਡੈਸਕ : ਆਈਪੀਐਲ 2024 (IPL 2024) ਦਾ 32ਵਾਂ ਮੈਚ ਗੁਜਰਾਤ ਟਾਈਟਨਸ (Gujarat Titans) ਅਤੇ ਦਿੱਲੀ ਕੈਪੀਟਲਸ (Delhi Capitals) ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ(Narendra Modi Stadium) ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਲਗਾਤਾਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਦੋਵੇਂ ਟੀਮਾਂ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਆਈਪੀਐਲ ਮੈਚ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਅਤੇ ਇੱਕ ਦੂਜੇ ਨੂੰ ਹਰਾਉਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਗੀਆਂ।

ਪਿਛਲੇ ਦੋ ਗੇੜਾਂ ਵਾਂਗ ਗੁਜਰਾਤ ਟਾਈਟਨਜ਼ ਅਜੇ ਤੱਕ ਸ਼ਾਨਦਾਰ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ, ਹਾਲਾਂਕਿ ਉਨ੍ਹਾਂ ਕੋਲ ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਅਜੇ ਕਾਫੀ ਸਮਾਂ ਹੈ। ਦਿੱਲੀ ਕੈਪੀਟਲਸ ਦੀ ਗੱਲ ਕਰੀਏ ਤਾਂ ਟੀਮ ਹੁਣ ਤੱਕ ਫਾਰਮ ਅਤੇ ਫਿਟਨੈਸ ਮੁੱਦਿਆਂ ਦੇ ਕਾਰਨ ਆਪਣੇ ਸਰਵੋਤਮ ਪਲੇਇੰਗ ਇਲੈਵਨ ਨੂੰ ਮੈਦਾਨ ‘ਚ ਉਤਾਰਨ ‘ਚ ਨਾਕਾਮ ਰਹੀ ਹੈ। ਪੰਜ ਮੈਚਾਂ ‘ਚ ਚਾਰ ਹਾਰਾਂ ਤੋਂ ਬਾਅਦ ਲਖਨਊ ਸੁਪਰ ਜਾਇੰਟਸ ‘ਤੇ ਜਿੱਤ ਨਾਲ ਟੀਮ ਦਾ ਮਨੋਬਲ ਵਧਿਆ ਹੈ। ਪਰ ਪਲੇਆਫ ‘ਚ ਜਗ੍ਹਾ ਬਣਾਉਣ ਲਈ  ਆਪਣੀਆਂ ਕਮੀਆਂ ਨੂੰ ਸੁਧਾਰ ਕੇ ਮੈਚ ਜਿੱਤਣੇ ਹੋਣਗੇ।

ਹੈੱਡ ਟੂ ਹੈੱਡ
ਕੁੱਲ ਮੈਚ – 3
ਗੁਜਰਾਤ – 2 ਜਿੱਤੇ
ਦਿੱਲੀ – 1 ਜਿੱਤੇ

ਪਿਚ ਰਿਪੋਰਟ
ਨਰਿੰਦਰ ਮੋਦੀ ਦੀਆਂ ਪਿੱਚਾਂ ਆਮ ਤੌਰ ‘ਤੇ ਜਾਂ ਤਾਂ ਹੌਲੀ ਜਾਂ ਬੱਲੇਬਾਜ਼ੀ ਲਈ ਚੰਗੀਆਂ ਹੁੰਦੀਆਂ ਹਨ। ਹਾਲਾਂਕਿ, ਪਹਿਲੀ ਪਾਰੀ ਵਿੱਚ ਖੇਡ ਭਾਵੇਂ ਕੋਈ ਵੀ ਹੋਵੇ, ਤ੍ਰੇਲ ਕਾਰਨ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਬਹੁਤ ਆਸਾਨ ਹੋ ਜਾਂਦੀ ਹੈ। ਇਸ ਲਈ ਇਸ ਨੂੰ ਧਿਆਨ ‘ਚ ਰੱਖਦੇ ਹੋਏ ਟਾਸ ਜਿੱਤਣ ਵਾਲਾ ਕਪਤਾਨ ਟੀਚੇ ਦਾ ਪਿੱਛਾ ਕਰਨ ‘ਤੇ ਵਿਚਾਰ ਕਰ ਸਕਦਾ ਹੈ।

ਮੌਸਮ: ਅਹਿਮਦਾਬਾਦ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਂਟੀਗ੍ਰੇਡ ਦੇ ਆਸਪਾਸ ਰਹੇਗਾ ਅਤੇ ਰਾਤ ਨੂੰ ਤਾਪਮਾਨ ਲਗਭਗ 29 ਡਿਗਰੀ ਸੈਂਟੀਗਰੇਡ ਤੱਕ ਡਿੱਗ ਜਾਵੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।

ਸੰਭਾਵਿਤ 11

ਗੁਜਰਾਤ ਟਾਈਟਨਜ਼: ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਵਿਜੇ ਸ਼ੰਕਰ, ਅਭਿਨਵ ਮਨੋਹਰ, ਮੈਥਿਊ ਵੇਡ (ਵਿਕਟਕੀਪਰ), ਰਾਹੁਲ ਤੇਵਤਿਆ, ਰਾਸ਼ਿਦ ਖਾਨ, ਮੋਹਿਤ ਸ਼ਰਮਾ, ਨੂਰ ਅਹਿਮਦ, ਉਮੇਸ਼ ਯਾਦਵ, ਸਪੈਂਸਰ ਜਾਨਸਨ

ਦਿੱਲੀ ਕੈਪੀਟਲਜ਼: ਡੇਵਿਡ ਵਾਰਨਰ, ਪ੍ਰਿਥਵੀ ਸ਼ਾਅ, ਜੇਕ ਫਰੇਜ਼ਰ-ਮੈਕਗਰਕ, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਟ੍ਰਿਸਟਨ ਸਟੱਬਸ, ਅਭਿਸ਼ੇਕ ਪੋਰੇਲ, ਅਕਸ਼ਰ ਪਟੇਲ, ਕੁਲਦੀਪ ਯਾਦਵ, ਖਲੀਲ ਅਹਿਮਦ, ਐਨਰਿਕ ਨੋਰਟਜੇ, ਇਸ਼ਾਂਤ ਸ਼ਰਮਾ

By admin

Related Post

Leave a Reply