ਸਪੋਰਟਸ ਨਿਊਜ਼ : ਕੋਲੰਬੀਆ ਨੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ (Copa America football tournament) ‘ਚ ਸ਼ਨੀਵਾਰ ਨੂੰ ਪਨਾਮਾ (Panama) ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ ਪ੍ਰਵੇਸ਼ ਕਰ ਲਿਆ। ਇਸ ਜਿੱਤ ਨਾਲ ਕੋਲੰਬੀਆ ਨੇ ਆਪਣੀ ਅਜੇਤੂ ਮੁਹਿੰਮ ਨੂੰ 27 ਮੈਚਾਂ ਤੱਕ ਵਧਾ ਦਿੱਤਾ ਹੈ।

ਜੌਹਨ ਕੋਰਡੋਵਾ ਨੇ ਅੱਠਵੇਂ ਮਿੰਟ ਵਿੱਚ ਜੇਮਸ ਰੋਡਰਿਗਜ਼ ਦੀ ਕਾਰਨਰ ਕਿੱਕ ‘ਤੇ ਹੈਡਰ ਨਾਲ ਕੋਲੰਬੀਆ ਨੂੰ 1-0 ਦੀ ਬੜ੍ਹਤ ਦਿਵਾਈ। ਰੌਡਰਿਗਜ਼ ਨੇ 10 ਮਿੰਟ ਦੇ ਅੰਦਰ ਪੈਨਲਟੀ ਕਿੱਕ ‘ਤੇ ਇਕ ਹੋਰ ਗੋਲ ਕਰਕੇ ਆਪਣੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਲੁਈਸ ਡਿਆਜ਼ ਨੇ ਰੌਡਰਿਗਜ਼ ਦੇ ਪਾਸ ‘ਤੇ ਗੋਲ ਕਰਕੇ ਕੋਲੰਬੀਆ ਨੂੰ 3-0 ਦੀ ਬੜ੍ਹਤ ਦਿਵਾਈ।

ਅੱਧੇ ਸਮੇਂ ਤੱਕ ਕੋਲੰਬੀਆ ਦੀ ਟੀਮ 3-0 ਨਾਲ ਅੱਗੇ ਸੀ। ਦੂਜੇ ਹਾਫ ਵਿੱਚ, 70ਵੇਂ ਮਿੰਟ ਵਿੱਚ ਰਿਚਰਡ ਰੇਓਸ ਅਤੇ ਫਿਰ ਮਿਗੁਏਲ ਬੋਰਜਾ ਨੇ ਇੰਜਰੀ ਟਾਈਮ ਵਿੱਚ ਪੈਨਲਟੀ ਕਿੱਕ ਉੱਤੇ ਗੋਲ ਕਰਕੇ ਨੇ ਗੋਲ ਕਰਕੇ ਕੋਲੰਬੀਆ ਦੀ 5-0 ਦੀ ਜਿੱਤ ਯਕੀਨੀ ਬਣਾਈ। ਕੋਲੰਬੀਆ ਦਾ ਸਾਹਮਣਾ ਬੁੱਧਵਾਰ ਨੂੰ ਸੈਮੀਫਾਈਨਲ ‘ਚ ਉਰੂਗਵੇ ਨਾਲ ਹੋਵੇਗਾ, ਜਿਸ ਨੇ ਬ੍ਰਾਜ਼ੀਲ ਨੂੰ ਪੈਨਲਟੀ ਸ਼ੂਟ ਆਊਟ ‘ਚ 4-2 ਨਾਲ ਹਰਾਇਆ ਸੀ।

Leave a Reply