ਗੈਜੇਟ ਡੈਸਕ : ਐਲੋਨ ਮਸਕ (Elon Musk) ਅਕਸਰ ਆਪਣੇ ਬਿਆਨਾਂ ਅਤੇ ਵਿਚਾਰਾਂ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਆਪ ਨੂੰ ਏਲੀਅਨ ਐਲਾਨ ਦਿੱਤਾ ਹੈ। ਮਸਕ ਨੇ ਇੱਕ ਇੰਟਰਵਿਊ ਦੌਰਾਨ ਦਾਅਵਾ ਕੀਤਾ ਕਿ ਉਹ ਇੱਕ ਏਲੀਅਨ ਹੈ। ਇੰਨਾ ਹੀ ਨਹੀਂ ਉਨ੍ਹਾਂ ਇਸ ਸਬੰਧੀ ਜਲਦ ਗਵਾਹੀ ਦੇਣ ਦੀ ਗੱਲ ਵੀ ਕਹੀ।

ਇੰਟਰਵਿਊ ਕਰਤਾ ਨੇ ਮਸਕ ਤੋਂ ਪੁੱਛਿਆ, ਕੁਝ ਲੋਕ ਸੋਚਦੇ ਹਨ ਕਿ ਤੁਸੀਂ ਇਨਸਾਨ ਨਹੀਂ, ਪਰਦੇਸੀ ਹੋ। ਇਸ ਤੋਂ ਬਾਅਦ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਏਲੀਅਨ ਹੈ ਅਤੇ ਇਹ ਗੱਲ ਉਹ ਲੋਕਾਂ ਨੂੰ ਵੀ ਦੱਸਦਾ ਹੈ, ਪਰ ਕੋਈ ਉਸ ‘ਤੇ ਵਿਸ਼ਵਾਸ ਨਹੀਂ ਕਰਦਾ।

ਸੋਸ਼ਲ ਮੀਡੀਆ ‘ਤੇ ਸਬੂਤ ਦੇਣਗੇ 

ਇਸ ਵਾਰ ਐਲੋਨ ਮਸਕ ਨੇ ਨਾ ਸਿਰਫ ਖੁਦ ਨੂੰ ਏਲੀਅਨ ਦੱਸਿਆ ਹੈ, ਸਗੋਂ ਇਸ ਵਾਰ ਸੋਸ਼ਲ ਮੀਡੀਆ ‘ਤੇ ਇਸ ਗੱਲ ਦਾ ਸਬੂਤ ਦੇਣ ਲਈ ਵੀ ਕਿਹਾ ਹੈ। ਹਾਲਾਂਕਿ, ਇਸ ਬਾਰੇ ਕੋਈ ਸਮਾਂ ਸੀਮਾ ਨਹੀਂ ਦੱਸੀ ਗਈ ਹੈ ਕਿ ਉਹ ਇਸਨੂੰ ਕਦੋਂ ਪੋਸਟ ਕਰਨਗੇ। ਜਾਂ ਕੀ ਇਹ ਸਿਰਫ਼ ਇੱਕ ਮਜ਼ਾਕ ਹੈ?

ਐਲੋਨ ਮਸਕ ਨੇ AI ਬਾਰੇ ਵੀ ਦੱਸਿਆ 

ਇੰਨਾ ਹੀ ਨਹੀਂ ਐਲੋਨ ਮਸਕ ਨੇ ਇਨਸਾਨਾਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਵੀ ਕੁਝ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਇਨਸਾਨ ਏ.ਆਈ ਨੂੰ ਅਰਥ ਅਤੇ ਉਦੇਸ਼ ਦਿੰਦੇ ਹਨ। ਇਸ ਨੂੰ ਵਿਸਥਾਰ ਵਿੱਚ ਸਮਝਾਉਣ ਲਈ, ਉਨ੍ਹਾਂ ਨੇ ਸਾਡੇ ਦਿਮਾਗ ਦੀ ਤੁਲਨਾ ਏ.ਆਈ ਦੇ ਕੰਮ ਕਰਨ ਦੇ ਤਰੀਕੇ ਨਾਲ ਕੀਤੀ ਹੈ।

ਐਲੋਨ ਮਸਕ ਨੇ ਦਿਮਾਗ ਬਾਰੇ ਦੱਸਦੇ ਹੋਏ ਕਿਹਾ ਕਿ ਸਾਡੇ ਦਿਮਾਗ ਦੇ ਦੋ ਮੁੱਖ ਹਿੱਸੇ ਹਨ। ਇਸ ਵਿੱਚ ਇੱਕ ਲਿਮਬਿਕ ਪ੍ਰਣਾਲੀ ਹੈ ਅਤੇ ਇਹ ਸਾਡੇ ਗਿਆਨ ਅਤੇ ਭਾਵਨਾਵਾਂ ਨੂੰ ਨਿਯੰਤਰਿਤ ਕਰਦੀ ਹੈ। ਦੂਜਾ ਹਿੱਸਾ ਕਾਰਟੈਕਸ ਹੈ, ਜੋ ਵਿਚਾਰਾਂ ਅਤੇ ਯੋਜਨਾਬੰਦੀ ਨੂੰ ਨਿਯੰਤਰਿਤ ਕਰਦਾ ਹੈ। ਕਾਰਟੈਕਸ ਹਮੇਸ਼ਾ ਲਿਮਬਿਕ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਮਸਕ ਦਾ ਮੰਨਣਾ ਹੈ ਕਿ ਏ.ਆਈ ਵਿੱਚ ਲਗਭਗ ਇਹੀ ਕੁਝ ਹੁੰਦਾ ਹੈ।

ਐਲੋਨ ਮਸਕ ਆਪਣੇ ਵਿਲੱਖਣ ਅਤੇ ਨਵੇਂ ਵਿਚਾਰਾਂ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਇੰਨਾ ਹੀ ਨਹੀਂ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ‘ਚੋਂ ਇਕ ਹੈ। ਉਹ ਐਕਸ ਪਲੇਟਫਾਰਮ (ਪਹਿਲਾਂ ਟਵਿੱਟਰ) ਦਾ ਮਾਲਕ ਹੈ। ਇਸੇ ਤਰ੍ਹਾਂ ਉਹ ਕਾਰ ਨਿਰਮਾਤਾ ਕੰਪਨੀ ਟੇਸਲਾ ਦਾ ਵੀ ਮੁਖੀ ਹੈ।

Leave a Reply