ਅਮਰੀਕਾ : Tesla CEO Elon Musk ਦਾ ਭਾਰਤ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਮਸਕ ਨੇ 21-22 ਅਪ੍ਰੈਲ ਨੂੰ ਦੋ ਦਿਨਾਂ ਲਈ ਭਾਰਤ ਦਾ ਦੌਰਾ ਕਰਨਾ ਸੀ। CNBC-TV18 ਨੇ ਸੂਤਰਾਂ ਦੇ ਹਵਾਲੇ ਨਾਲ ਸ਼ਨੀਵਾਰ ਨੂੰ ਯਾਨੀ ਅੱਜ ਮਸਕ ਦੇ ਦੌਰੇ ਨੂੰ ਮੁਲਤਵੀ ਕਰਨ ਦੀ ਜਾਣਕਾਰੀ ਦਿੱਤੀ ਹੈ। ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨੀ ਸੀ, ਜਿੱਥੇ ਉਹ ਭਾਰਤੀ ਬਾਜ਼ਾਰ ‘ਚ ਟੇਸਲਾ ਦੀ ਐਂਟਰੀ ਬਾਰੇ ਗੱਲ ਕਰਨ ਜਾ ਰਹੇ ਸਨ। ਉਨ੍ਹਾਂ ਦੀ ਭਾਰਤ ਵਿੱਚ ਟੇਸਲਾ ਪਲਾਂਟ ਸਥਾਪਤ ਕਰਨ ਬਾਰੇ ਵੀ ਚਰਚਾ ਕਰਨ ਦੀ ਯੋਜਨਾ ਸੀ।

ਹਾਲਾਂਕਿ, ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਹੈ ਕਿ ਕਿਸ ਕਾਰਨ ਟੇਸਲਾ ਦੇ ਸੀਈਓ ਮਸਕ ਨੇ ਭਾਰਤ ਦਾ ਦੌਰਾ ਮੁਲਤਵੀ ਕੀਤਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ਐਲੋਨ ਮਸਕ ਦੀ ਭਾਰਤ ਯਾਤਰਾ ਅਜਿਹੇ ਸਮੇਂ ‘ਚ ਹੋ ਰਹੀ ਹੈ ਜਦੋਂ ਉਨ੍ਹਾਂ ਨੂੰ 23 ਅਪ੍ਰੈਲ ਨੂੰ ਅਮਰੀਕਾ ‘ਚ ਟੇਸਲਾ ਦੇ ਪਹਿਲੇ ਤਿਮਾਹੀ ਦੇ ਪ੍ਰਦਰਸ਼ਨ ਨੂੰ ਲੈ ਕੇ ਸਵਾਲਾਂ ਦੇ ਜਵਾਬ ਦੇਣੇ ਹਨ। ਜੇਕਰ ਮਸਕ 21-22 ਨੂੰ ਭਾਰਤ ‘ਚ ਹੁੰਦੇ ਤਾਂ ਉਨ੍ਹਾਂ ਲਈ 23 ਅਪ੍ਰੈਲ ਨੂੰ ਹੋਣ ਵਾਲੀ ਕਾਨਫਰੰਸ ਕਾਲ ‘ਚ ਸ਼ਾਮਲ ਹੋਣਾ ਮੁਸ਼ਕਲ ਹੋ ਜਾਣਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਭਾਰਤ ਦੌਰਾ ਮੁਲਤਵੀ ਕੀਤਾ ਗਿਆ ਹੈ।

ਮਸਕ ਨੇ ਪੀ.ਐਮ ਮੋਦੀ ਨੂੰ ਮਿਲਣ ਦੀ ਜਤਾਈ ਸੀ ਇੱਛਾ 

ਦਰਅਸਲ, 10 ਅਪ੍ਰੈਲ ਨੂੰ ਐਲੋਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕੀਤਾ ਸੀ ਕਿ ਉਹ ਪੀ.ਐਮ ਮੋਦੀ ਨੂੰ ਮਿਲਣਾ ਚਾਹੁੰਦੇ ਹਨ। ਮਸਕ ਨੇ ਕੁਝ ਦਿਨਾਂ ਬਾਅਦ ਭਾਰਤ ਦਾ ਦੌਰਾ ਕਰਨਾ ਸੀ। ਉਹ ਅਜਿਹੇ ਸਮੇਂ ਭਾਰਤ ਆ ਰਹੇ ਸਨ ਜਦੋਂ ਸਰਕਾਰ ਨੇ ਨਵੀਂ ਇਲੈਕਟ੍ਰਿਕ ਵਾਹਨ ਨਿਰਮਾਣ ਨੀਤੀ ਨੂੰ ਨੋਟੀਫਾਈ ਕੀਤਾ ਹੈ। ਇਸ ਤਹਿਤ ਭਾਰਤ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਤਹਿਤ ਪ੍ਰਤੀਬੱਧ ਇਲੈਕਟ੍ਰਿਕ ਕਾਰ ਕੰਪਨੀਆਂ ਨੂੰ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ।

ਮਸਕ ਦੀ ਭਾਰਤ ਵਿੱਚ $30 ਬਿਲੀਅਨ ਨਿਵੇਸ਼ ਕਰਨ ਦੀ ਯੋਜਨਾ ਹੈ

ਸੂਤਰਾਂ ਨੇ ਪਹਿਲਾਂ ਦੱਸਿਆ ਸੀ ਕਿ ਪੀ.ਐਮ ਮੋਦੀ ਨਾਲ ਮੁਲਾਕਾਤ ਦੌਰਾਨ ਐਲੋਨ ਮਸਕ ਭਾਰਤ ਵਿੱਚ 20 ਤੋਂ 30 ਅਰਬ ਡਾਲਰ ਦੇ ਨਿਵੇਸ਼ ਲਈ ਰੋਡਮੈਪ ਪੇਸ਼ ਕਰਨ ਜਾ ਰਹੇ ਸਨ। ਹਾਲਾਂਕਿ, ਇਹ ਵੀ ਪਤਾ ਲੱਗਾ ਹੈ ਕਿ ਮਸਕ ਦੇ ਦੌਰੇ ਦੌਰਾਨ ਸਟਾਰਲਿੰਕ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾ ਰਿਹਾ ਸੀ। ਜਦੋਂ ਪੀ.ਐਮ ਮੋਦੀ ਪਿਛਲੇ ਸਾਲ ਜੂਨ ਵਿੱਚ ਅਮਰੀਕਾ ਗਏ ਸਨ ਤਾਂ ਉਨ੍ਹਾਂ ਨੇ ਮਸਕ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਉਸ ਸਮੇਂ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਉਹ ਭਾਰਤੀ ਬਾਜ਼ਾਰ ‘ਚ ਪ੍ਰਵੇਸ਼ ਕਰਨਾ ਚਾਹੁੰਦੇ ਹਨ।

The post Elon Musk ਦਾ ਭਾਰਤ ਦੌਰਾ ਹੋਇਆ ਮੁਲਤਵੀ appeared first on Timetv.

Leave a Reply