ਪਟਨਾ: ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate),(ਈ.ਡੀ) ਨੇ ਅੱਜ ਯਾਨੀ ਮੰਗਲਵਾਰ ਨੂੰ ਬਿਹਾਰ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਸੰਜੀਵ ਹੰਸ (Bihar Senior IAS Officer Sanjeev Hans) ਦੇ ਘਰ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਹਾਸਲ ਕਰਨ ਦੇ ਮਾਮਲੇ ‘ਚ ਇਹ ਕਾਰਵਾਈ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਈ.ਡੀ ਨੇ ਸੰਜੀਵ ਹੰਸ ਦੇ ਇੱਕਠੇ 7 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਪਟਨਾ ਸਥਿਤ ਰਿਹਾਇਸ਼ ਅਤੇ ਦਫ਼ਤਰ ‘ਤੇ ਵੀ ਈ.ਡੀ ਦੀ ਟੀਮ ਨੇ ਛਾਪੇਮਾਰੀ ਕੀਤੀ। ਦੱਸ ਦਈਏ ਕਿ ਸੰਜੀਵ ਹੰਸ ਬਿਜਲੀ ਵਿਭਾਗ ‘ਚ ਪ੍ਰਮੁੱਖ ਸਕੱਤਰ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ। ਦੂਜੇ ਪਾਸੇ ਝੰਝਾਰਪੁਰ ਵਿਧਾਨ ਸਭਾ ਦੇ ਸਾਬਕਾ ਆਰ.ਜੇ.ਡੀ. ਵਿਧਾਇਕ ਗੁਲਾਬ ਯਾਦਵ ਦੇ ਗੰਗਾਪੁਰ ਸਥਿਤ ਜੱਦੀ ਘਰ ‘ਤੇ ਈ.ਡੀ ਦੀ ਛਾਪੇਮਾਰੀ ਜਾਰੀ ਹੈ।
ਮਨੀ ਲਾਂਡਰਿੰਗ ਮਾਮਲੇ ‘ਚ ED ਨੇ ਗੁਲਾਬ ਯਾਦਵ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸਾਬਕਾ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਗੁਲਾਬ ਯਾਦਵ ਦੇ ਪੁਣੇ, ਪਟਨਾ ਅਤੇ ਨਿਜੀ ਘਰ ‘ਤੇ ਈ.ਡੀ ਦੀ ਟੀਮ ਛਾਪੇਮਾਰੀ ਕਰ ਰਹੀ ਹੈ।