ਮੁੰਬਈ : ਇਨਫੋਰਸਮੈਂਟ ਡਾਇਰੈਕਟੋਰੇਟ (The Enforcement Directorate) (ਈ.ਡੀ.) ਨੇ ਕਥਿਤ ਧੋਖੇਬਾਜ਼ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਨਵੇਂ ਸਿਰੇ ਤੋਂ ਪੁੱਛਗਿੱਛ ਲਈ ਬਾਲੀਵੁੱਡ ਅਦਾਕਾਰ ਜੈਕਲੀਨ ਫਰਨਾਂਡਿਸ (Bollywood actor Jacqueline Fernandez) ਨੂੰ ਬੁੱਧਵਾਰ ਨੂੰ ਇਕ ਵਾਰ ਫਿਰ ਤਲਬ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਿਵੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਅਤੇ ਕਈ ਹੋਰ ਉੱਚ-ਪ੍ਰੋਫਾਈਲ ਲੋਕਾਂ ਤੋਂ ਲਗਭਗ 200 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ 38 ਸਾਲਾ ਜੈਕਲੀਨ ਤੋਂ ਈ.ਡੀ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ।
ਈ.ਡੀ ਦਾ ਦੋਸ਼ ਹੈ ਕਿ ਚੰਦਰਸ਼ੇਖਰ ਨੇ ‘ਅਪਰਾਧ ਦੀ ਕਮਾਈ’ ਜਾਂ ਗੈਰ-ਕਾਨੂੰਨੀ ਪੈਸੇ ਦੀ ਵਰਤੋਂ ਜੈਕਲੀਨ ਲਈ ਤੋਹਫ਼ੇ ਖਰੀਦਣ ਲਈ ਕੀਤੀ ਸੀ। ਕੇਂਦਰੀ ਜਾਂਚ ਏਜੰਸੀ ਨੇ 2022 ਵਿੱਚ ਦਾਇਰ ਇੱਕ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਜੈਕਲੀਨ “ਚੰਦਰਸ਼ੇਖਰ ਦੇ ਅਪਰਾਧਿਕ ਇਤਿਹਾਸ ਬਾਰੇ ਜਾਣਨ ਦੇ ਬਾਵਜੂਦ, ਉਹ ਉਸ ਤੋਂ ਕੀਮਤੀ ਚੀਜ਼ਾਂ, ਗਹਿਣੇ ਅਤੇ ਮਹਿੰਗੇ ਤੋਹਫ਼ੇ ਲੈਂਦੀ ਸੀ।” ਇਸ ਮਾਮਲੇ ਵਿੱਚ ਈ.ਡੀ ਨੇ ਜੈਕਲੀਨ ਤੋਂ ਘੱਟੋ-ਘੱਟ ਪੰਜ ਵਾਰ ਪੁੱਛਗਿੱਛ ਕਰ ਚੁੱਕੀ ਹੈ। ਜੈਕਲੀਨ ਨੇ ਹਮੇਸ਼ਾ ਕਿਹਾ ਹੈ ਕਿ ਉਹ ਬੇਕਸੂਰ ਹੈ ਅਤੇ ਉਨ੍ਹਾਂ ਨੂੰ ਚੰਦਰਸ਼ੇਖਰ ਦੀਆਂ ਕਥਿਤ ਅਪਰਾਧਿਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ।